FacebookTwitterg+Mail

ਸੰਸਦ ਭਵਨ 'ਚ ਲਾਂਚ ਹੋਵੇਗਾ 'ਰਾਗਦੇਸ਼' ਦਾ ਟਰੇਲਰ (ਵੀਡੀਓ)

raag desh
25 June, 2017 02:00:20 PM

ਮੁੰਬਈ— ਬਾਲੀਵੁੱਡ 'ਚ ਆਉਣ ਵਾਲੀ ਫਿਲਮ 'ਰਾਗਦੇਸ਼' ਟਰੇਲਰ ਸੰਸਦ ਭਵਨ 'ਚ ਲਾਂਚ ਹੋਵੇਗਾ। ਫਿਲਮ ਦੇ ਨਿਰਦੇਸ਼ਕ ਤਿਗਮਾਸ਼ੂ ਧੂਲਿਆ ਦਾ ਕਹਿਣਾ ਹੈ ਕਿ ਅਜਿਹਾ ਸਵਤੰਤਰ ਸੰਗਰਾਮ ਦੇ ਨਾਇਕਾਂ ਦਾ ਸਮਮਾਨ ਕਰਨ ਲਈ ਕੀਤਾ ਜਾ ਰਿਹਾ ਹੈ। ਧੂਲਿਆ ਨੇ ਆਪਣੇ ਬਿਆਨ 'ਚ ਕਿਹਾ, ''ਸੰਸਦ ਭਵਨ 'ਚ 'ਰਾਗਦੇਸ਼' ਦਾ ਟਰੇਲਰ ਲਾਂਚ ਕਰਨ ਦਾ ਮਕਸਦ ਸਵਤੰਤਰਤਾ ਸੰਗਰਾਮ ਦੇ ਨਾਇਕਾਂ ਦਾ ਸਮਮਾਨ ਕਰਨਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਸੰਸਦ ਭਵਨ ਨੇ ਕਿਸੇ ਫਿਲਮ ਦੇ ਟਰੇਲਰ ਨੂੰ ਲਾਂਚ ਕਰਨ ਦੀ ਅਨੁਮਤੀ ਦਿੱਤੀ ਹੈ। ਇਹ ਸਾਡੀ ਫਿਲਮ ਲਈ ਆਪਣੇ ਆਪ 'ਚ ਬਹੁਤ ਹੀ ਸਮਮਾਨ ਵਾਲੀ ਗੱਲ ਹੈ। 


ਫਿਲਮ 'ਰਾਗਦੇਸ਼' ਮਸ਼ਹੂਰ ਲਾਲ ਕਿਲਾ ਮੁਕਦਮੇ 'ਤੇ ਆਧਾਰਿਤ ਹੈ ਜੋ ਆਜ਼ਾਦ ਹਿੰਦ ਫੋਜ ਦੇ ਤਿੰਨ ਅਧਿਕਾਰੀਆਂ 'ਤੇ ਚਲਾਇਆ ਗਿਆ ਸੀ। ਇਸ ਨੇ ਭਾਰਤ ਦੇ ਸਵਤੰਤਰਤਾ ਅੰਦੋਲਨ ਦਾ ਰੁਖ ਬਦਲ ਦਿੱਤਾ ਸੀ। ਧੂਲਿਆ ਨੇ ਕਿਹਾ ਕਿ ਲਾਲ ਕਿਲਾ ਟ੍ਰਾਇਲ ਸਾਡੀ ਸਵਤੰਤਰਤਾ ਇਤਿਹਾਸ ਦਾ ਸਭ ਤੋਂ ਦਿਲਚਸਪ ਹਿੱਸਾ ਹੈ ਅਤੇ ਇਹ ਉਸ ਮਾਮਲੇ ਬਾਰੇ 'ਚ ਹੈ। ਇਸ ਤੋਂ ਇਲਾਵਾ ਫਿਲਮ 'ਚ ਕੁਨਾਲ ਕਪੂਰ, ਅਮਿਤ ਸਾਧ ਅਤੇ ਮੋਹਿਤ ਮਾਰਵਾਹ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ ਸਿਨੇਮਾਘਰਾਂ 'ਚ 28 ਜੁਲਾਈ ਨੂੰ ਰਿਲੀਜ਼ ਹੋਵੇਗੀ। 


Tags: Parliament House Raag Desh Tigmanshu Dhulia Kunal Kapoor Amit Sadh ਰਾਗਦੇਸ਼ ਸਵਤੰਤਰ ਸੰਗਰਾਮ