FacebookTwitterg+Mail

'ਰੇਸ 3' ਦਾ ਦੂਜਾ ਰੋਮਾਂਟਿਕ ਗੀਤ 'ਸੈਲਫਿਸ਼' ਹੋਇਆ ਰਿਲੀਜ਼ (ਵੀਡੀਓ)

race 3
25 May, 2018 04:04:23 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੀ ਸਟਾਰਰ ਫਿਲਮ 'ਰੇਸ 3' ਦਾ ਨਵਾਂ ਗੀਤ 'ਸੈਲਫਿਸ਼' ਰਿਲੀਜ਼ ਹੋ ਗਿਆ ਹੈ। ਗੀਤ ਵਿਚ ਜੈਕਲੀਨ ਫਰਨਾਂਡੀਜ਼ ਨਾਲ ਬੌਬੀ ਦਿਓਲ ਅਤੇ ਸਲਮਾਨ ਖਾਨ ਕਸ਼ਮੀਰ ਦੀ ਸੁੰਦਰ ਵਾਦੀਆਂ 'ਚ ਨਜ਼ਰ ਆ ਰਹੇ ਹਨ। ਹਾਲ ਹੀ 'ਚ ਸਲਮਾਨ ਨੇ ਗੀਤ ਨੂੰ ਆਪਣੇ ਟਵੀਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,''ਇਕ ਵਾਰ ਸੈਲਫਿਸ਼ ਹੋ ਕੇ ਜੀਓ ਨਾ...'। ਫਿਲਮ ਦਾ ਇਹ ਗੀਤ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਦੇ ਹਿੰਗਲਿਸ਼ 'ਚ ਬੋਲ ਖੁਦ ਸਲਮਾਨ ਨੇ ਲਿਖੇ ਹਨ। ਜਿਸ ਨੂੰ ਸਲਮਾਨ ਦੀ ਕਰੀਬੀ ਦੋਸਤ ਲੂਲੀਆ ਵੰਤੂਰ ਅਤੇ ਆਤੀਫ ਅਸਲਮ ਨੇ ਗਾਇਆ ਹੈ। ਉਂਝ ਲੂਲੀਆ ਇਸ ਤੋਂ ਪਹਿਲਾਂ ਵੀ ਕੁਝ ਗੀਤ ਗਾ ਚੁੱਕੀ ਹੈ ਪਰ ਕਿਸੇ ਬਾਲੀਵੁੱਡ ਫਿਲਮ 'ਚ ਇਹ ਲੂਲੀਆ ਦਾ ਪਹਿਲਾ ਗੀਤ ਹੈ। ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਫਿਲਮ ਦਾ ਪਹਿਲਾ ਗੀਤ 'ਹੀਰੀਏ' ਰਿਲੀਜ਼ ਹੋਇਆ ਸੀ। ਜਿਸ ਨੂੰ ਫੈਨਸ ਨੇ ਕਾਫ਼ੀ ਪਸੰਦ ਕੀਤਾ। ਹੁਣ 'ਸੈਲਫਿਸ਼' ਗੀਤ ਦਰਸ਼ਕਾਂ ਨੂੰ ਕਿੰਨਾ ਪਸੰਦ ਆਇਆ ਹੈ ਇਹ ਦੇਖਣਾ ਬਾਕੀ ਹੈ। ਦੱਸਣਯੋਗ ਹੈ ਕਿ 'ਰੇਸ 3' ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਨੇ ਕੀਤਾ ਹੈ। ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Race 3Selfish SongSalman KhanJacquelineBobby Deol

Edited By

Manju

Manju is News Editor at Jagbani.