FacebookTwitterg+Mail

Box Office : 'ਰੇਸ 3' ਦੀ ਕਮਾਈ 'ਚ ਦੂਜੇ ਦਿਨ ਆਇਆ ਜ਼ਬਰਦਸਤ ਉਛਾਲ

race 3
17 June, 2018 02:26:34 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਦੀ ਕਮਾਈ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 29.17 ਕਰੋੜ ਦੀ ਕਮਾਈ ਕਰ ਲਈ ਹੈ। ਉੱਥੇ ਹੀ ਫਿਲਮ ਦੀ ਦੂਜੇ ਦਿਨ ਦੀ ਕਮਾਈ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਫਿਲਮ ਨੇ ਦੂਜੇ ਦਿਨ ਸ਼ਨੀਵਾਰ 38.14 ਕਰੋੜ ਦਾ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 67.31 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ 'ਰੇਸ 3' ਦਾ ਨਿਰਦੇਸ਼ਨ ਰੈਮੋ ਡਿਸੂਜਾ ਨੇ ਕੀਤਾ ਹੈ, ਜਦਕਿ ਰਾਮੇਸ਼ ਤੌਰਾਨੀ ਨੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ 'ਚ ਸਲਮਾਨ ਖਾਨ, ਅਨਿਲ ਕਪੂਰ, ਬੌਬੀ ਦਿਓਲ, ਡੇਜ਼ੀ ਸ਼ਾਹ, ਜੈਕਲੀਨ ਫਰਨਾਂਡੀਜ਼, ਸਾਕਿਬ ਸਲੀਮ ਵਰਗੇ ਸਟਾਰ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 150 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Salman Khan Jacqueline Fernandez Bobby Deol Race 3 Box Office Bollywood Actor

Edited By

Kapil Kumar

Kapil Kumar is News Editor at Jagbani.