FacebookTwitterg+Mail

ਸਿਰਫ ਸਰੀਰਕ ਹੀ ਨਹੀਂ, ਇੰਝ ਵੀ ਹੁੰਦਾ ਹੈ ਬਾਲੀਵੁੱਡ 'ਚ ਸ਼ੋਸ਼ਣ : ਰਾਧਿਕਾ ਆਪਟੇ

radhika apte
16 March, 2018 07:27:29 PM

ਮੁੰਬਈ (ਬਿਊਰੋ)— ਹਾਲ ਹੀ 'ਚ ਜ਼ਬਰਦਸਤ ਖੁਲਾਸਾ ਕਰਨ ਤੋਂ ਬਾਅਦ ਅਭਿਨੇਤਰੀ ਰਾਧਿਕਾ ਆਪਟੇ ਇਕ ਵਾਰ ਫਿਰ ਖੁੱਲ ਕੇ ਸਾਹਮਣੇ ਆਈ ਹੈ। ਉਨ੍ਹਾਂ ਇਕ ਚੈਟ ਸ਼ੋਅ ਦੌਰਾਨ ਦੱਸਿਆ ਕਿ ਬਾਲੀਵੁੱਡ 'ਚ ਸਰੀਰਕ ਸ਼ੋਸ਼ਣ ਹੀ ਨਹੀਂ ਬਲਕਿ ਇਨ੍ਹਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਰਾਧਿਕਾ ਨੇ ਇਨ੍ਹਾਂ ਗੱਲਾਂ ਨੂੰ ਮਨੋਰੰਜਨ ਜਗਤ 'ਚ ਆਮ ਦੱਸਿਆ ਹੈ। ਰਾਧਿਕਾ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ 'ਤੇ ਖੁੱਲ ਕੇ ਆਪਣੇ ਵਿਚਾਰ ਰੱਖੇ ਹਨ।
ਰਾਧਿਕਾ ਨੇ ਉਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਫਿਲਮ ਜਗਤ 'ਚ ਬਿਲਕੁੱਲ ਪਸੰਦ ਨਹੀਂ ਕੀਤਾ ਜਾਂਦਾ ਹੈ। ਰਾਧਿਕਾ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਲੇਟ ਜਾਣਾ, ਸ਼ੂਟਿੰਗ ਦੇ ਦਿਨਾਂ ਨੂੰ ਵਧਾਉਣਾ, ਆਪਣੇ ਇਕਰਾਰਨਾਮੇ ਦੇ ਖਿਲਾਫ ਜਾਣਾ ਇਹ ਸਭ ਗੱਲਾਂ ਉਨ੍ਹਾਂ ਨੂੰ ਪਸੰਦ ਨਹੀਂ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਨੂੰ ਇੰਨੀ ਜਲਦੀ ਨਾ ਵੀ ਨਹੀਂ ਕਹਿ ਸਕਦੀ ਹੈ।
ਦੱਸਣਯੋਗ ਹੈ ਕਿ ਰਾਧਿਕਾ ਇਕ ਵਿਆਹੁਤਾ ਅਭਿਨੇਤਰੀ ਹੈ। ਉਸਦਾ ਪਤੀ ਲੰਡਨ 'ਚ ਰਹਿੰਦਾ ਹੈ। ਰਾਧਿਕਾ ਮਹੀਨੇ 'ਚ 2 ਜਾਂ 3 ਵਾਰ ਉਨ੍ਹਾਂ ਨੂੰ ਮਿਲਣ ਜਾਂਦੀ ਹੈ। ਇਸ ਤੋਂ ਪਹਿਲਾਂ ਨੇਹਾ ਧੁਪੀਆ ਦੇ ਚੈਟ ਸ਼ੋਅ 'ਬੀ. ਐੱਸ. ਐੱਫ. ਵਿਦ ਵੋਗ' 'ਚ ਰਾਧਿਕਾ ਅਭਿਨੇਤਾ ਰਾਜਕੁਮਾਰ ਰਾਓ ਨਾਲ ਪਹੁੰਚੀ ਸੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਸਾਊਥ ਦੀ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਅਭਿਨੇਤਾ ਨੇ ਉਨ੍ਹਾਂ ਨਾਲ ਭੱਦੀ ਹਰਕਤ ਕੀਤੀ ਸੀ। ਉਹ ਇਹ ਦੇਖ ਹੈਰਾਨ ਰਹਿ ਗਈ ਸੀ ਕਿ ਉਹ ਇਕ ਦੂਜੇ ਨੂੰ ਜਾਣਦੇ ਤੱਕ ਨਹੀਂ ਸਨ। ਇਸ 'ਤੇ ਰਾਧਿਕਾ ਨੂੰ ਗੁੱਸਾ ਆਇਆ ਅਤੇ ਉਨ੍ਹਾਂ ਉਸਨੂੰ ਥੱਪੜ ਜੜ ਦਿੱਤਾ।


Tags: Radhika Apte Shooting London Interview Neha Dhupia Bollywood Actress

Edited By

Kapil Kumar

Kapil Kumar is News Editor at Jagbani.