FacebookTwitterg+Mail

ਫਿਲਮ ਦੇ ਬੋਲਡ ਸੀਨ 'ਤੇ ਹੰਗਾਮਾ ਕਰਨ ਵਾਲਿਆਂ ਨੂੰ ਰਾਧਿਕਾ ਆਪਟੇ ਨੇ ਦਿੱਤਾ ਬੋਲਡ ਜਵਾਬ

radhika apte shut mouth of everybody
27 August, 2016 09:38:43 PM
ਮੁੰਬਈ— ਬਾਲੀਵੁੱਡ ਦੀ ਅਭਿਨੇਤਰੀ ਰਾਧਿਕਾ ਆਪਟੇ ਦੀ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਰਾਧਿਕਾ ਇੰਟੀਮੇਟ ਰਿਲੇਸ਼ਨ 'ਚ ਹੈ। ਇਸ ਨੂੰ ਲੈ ਕੇ ਰਾਧਿਕਾ 'ਤੇ ਵੀ ਕਈ ਵਿਅੰਗ ਕੱਸੇ ਜਾ ਰਹੇ ਹਨ। ਰਾਧਿਕਾ ਨੇ ਇਸ ਸਾਰੇ ਮਾਮਲੇ 'ਤੇ ਖੁੱਲ੍ਹ ਕੇ ਆਪਣੀ ਗੱਲ ਕਹੀ ਹੈ। ਇਹ ਵੀਡੀਓ ਰਾਧਿਕਾ ਦੀ ਆਉਣ ਵਾਲੀ ਫਿਲਮ 'ਪਾਚਰਡ' ਦੀ ਹੈ।
ਰਾਧਿਕਾ ਦੀ ਇਸ ਹੱਦ ਤਕ ਬੋਲਡ ਹੋ ਜਾਣ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਉਸ ਨੇ ਜਵਾਬ ਦਿੱਤਾ ਹੈ। ਰਾਧਿਕਾ ਨੇ ਇਕ ਟੀ. ਵੀ. ਚੈਨਲ 'ਤੇ ਕਿਹਾ ਕਿ ਉਸ ਦੇ ਸਰੀਰ 'ਤੇ ਕੋਈ ਤੇ ਕਿਵੇਂ ਸਵਾਲ ਕਰ ਸਕਦਾ ਹੈ। ਉਸ ਨੇ ਕਿਹਾ, 'ਇਸ ਲੀਕ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ। ਇਸ ਨਾਲ ਮੈਨੂੰ ਸਿਰਫ ਆਪਣੇ ਸਰੀਰ ਨਾਲ ਹੋਰ ਸਹਿਜ ਹੋਣ 'ਚ ਮਦਦ ਮਿਲਗੀ। ਮੈਨੂੰ ਆਪਣੇ ਸਰੀਰ 'ਤੇ ਅਧਿਕਾਰ ਹੈ, ਮੈਂ ਜਿਵੇਂ ਮਰਜ਼ੀ ਉਸ ਨਾਲ ਕਰ ਸਕਦੀ ਹਾਂ।'

Tags: ਰਾਧਿਕਾ ਆਪਟੇ Radhika Apte ਬੋਲਡ ਸੀਨ Bold Scene