FacebookTwitterg+Mail

'ਰਈਸ' ਸਟਾਈਲ 'ਚ ਬੋਲੀ ਸੰਨੀ ਲਿਓਨ, 'ਕੋਈ ਧੰਦਾ ਛੋਟਾ ਨਹੀਂ ਹੁੰਦਾ...'

raees sunny leone
18 January, 2017 03:39:28 PM
ਨਵੀਂ ਦਿੱਲੀ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਪੂਰੀ ਕਾਸਟ ਆਪਣੀ ਆਉਣ ਵਾਲੀ ਫਿਲਮ 'ਰਈਸ' ਦੇ ਪ੍ਰਮੋਸ਼ਨ 'ਚ ਆਪਣੀ-ਆਪਣੀ ਤਰ੍ਹਾਂ ਨਾਲ ਜੁੱਟੇ ਹੋਏ ਹਨ। ਸ਼ਾਹਰੁਖ ਟਰੇਲਰ ਅਤੇ ਗੀਤ ਰਿਲੀਜ਼ ਹੋਣ ਦੇ ਬਾਅਦ ਤੋਂ ਹੀ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀ ਫਿਲਮ ਦੇ ਡਾਇਲਾਗਜ਼ ਸ਼ੇਅਰ ਕਰ ਰਹੇ ਹਨ। ਹੁਣ ਫਿਲਮ 'ਚ ਆਈਟਮ ਗੀਤ ਕਰ ਰਹੀ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਵੀ ਫਿਲਮ ਦੇ ਪ੍ਰਮੋਸ਼ਨ 'ਚ ਜੁੱਟ ਗਈ ਹੈ।
ਸੰਨੀ ਨੇ 'ਰਈਸ' 'ਚ ਸ਼ਾਹਰੁਖ ਵਲੋਂ ਬੋਲੋ ਗਏ ਡਾਇਲਾਗ 'ਤੇ ਐਕਟ ਕਰਕੇ ਇਕ ਵੀਡੀਓ ਸ਼ੇਅਰ ਕੀਤਾ ਹੈ। ਉਂਝ ਤਾਂ ਡਾਇਲਾਗ 'ਚ ਸ਼ਾਹਰੁਖ ਦੀ ਆਵਾਜ਼ ਹੈ ਪਰ ਸੰਨੀ ਉਸ 'ਤੇ ਐਕਟ ਕਰ ਰਹੀ ਹੈ, ਜਿਸ 'ਚ ਉਹ ਬੇਹੱਦ ਫਨੀ ਅਤੇ ਕਿਊਟ ਅੰਦਾਜ਼ 'ਚ ਦਿਖ ਰਹੀ ਹੈ। 26 ਜਨਵਰੀ 2017 ਨੂੰ ਰਿਲੀਜ਼ ਹੋਣ ਵਾਲੀ 'ਰਈਸ' 'ਚ ਸ਼ਾਹਰੁਖ ਦੇ ਇਲਾਵਾ ਮਾਹਿਰਾ ਖਾਨ ਅਤੇ ਨਵਾਜ਼ੁਦੀਨ ਸਿੱਦੀਕੀ ਲੀਡ ਰੋਲ 'ਚ ਹਨ, ਜਿਸ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਵਿਨਿੰਗ ਨਿਰਦੇਸ਼ਕ ਰਾਹੁਲ ਢੋਲਕੀਆ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਰਿਤੇਸ਼ ਸਿੱਧਵਾਨੀ, ਫਰਹਾਨ ਅਖਤਰ ਦੀ ਐਕਸੈੱਲ ਐਂਟਰਟੇਨਮੇਂਟ ਅਤੇ ਸ਼ਾਹਰੁਖ-ਗੌਰੀ ਖਾਨ ਦੀ ਰੈੱਡ ਚਿਲੀਸ ਇੰਟਰਨੈੱਟ ਕਰ ਰਹੀ ਹੈ।

Tags: ਰਈਸ ਸੰਨੀ ਲਿਓਨਸ਼ਾਹਰੁਖ ਖਾਨRaees Sunny Leone Shah Rukh Khan

About The Author

Anuradha Sharma

Anuradha Sharma is News Editor at Jagbani.