FacebookTwitterg+Mail

'ਰਈਸ' ਦਾ ਇਕ ਹੋਰ ਟੀਜ਼ਰ ਆਇਆ ਸਾਹਮਣੇ, ਮਿਲਿਆ ਰਈਸ ਦਾ ਇਕ ਹੋਰ ਰੂਪ ਦੇਖਣ ਨੂੰ...

17 January, 2017 05:26:59 PM
ਨਵੀਂ ਦਿੱਲੀ- ਸ਼ਾਹਰੁਖ ਦੀ ਫਿਲਮ 'ਰਈਸ' ਦੀ ਰਿਲੀਜ਼ ਹੋਣ ਨੂੰ ਕੁਝ ਹੀ ਦਿਨ ਰਹਿ ਗਏ ਹਨ। ਅਜਿਹੇ 'ਚ ਫਿਲਮ ਦਾ ਪ੍ਰਮੋਸ਼ਨ ਵੀ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਅਜੇ ਤੱਕ ਸਾਹਮਣੇ ਆਏ ਫਿਲਮ ਦੇ ਟੀਜ਼ਰ ਅਤੇ ਫਿਲਮ ਦੇ ਗੀਤਾਂ ਨੇ ਲੋਕਾਂ 'ਚ ਧੂਮ ਮਚਾ ਦਿੱਤੀ ਹੈ। ਹੁਣ ਇਸ ਫਿਲਮ ਦਾ ਇਕ ਹੋਰ ਟੀਜ਼ਰ ਸਾਹਮਣੇ ਆਇਆ ਹੈ, ਜਿਸ ਨੂੰ ਸ਼ਾਹਰੁਖ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ,'ਕੁਝ ਐਸਾ ਹੋਤਾ ਹੈ ਜਬ ਆਪ ਰਈਸ ਕੋ ਬੈਟਰੀ ਬੁਲਾਤੇ ਹੈਂ।' ਇਸ ਟੀਜ਼ਰ 'ਚ ਸ਼ਾਹਰੁਖ ਨੂੰ ਸਭ ਬੈਟਰੀ ਬੁਲਾ ਰਹੇ ਹਨ ਪਰ ਸ਼ਾਹਰੁਖ ਇਕ ਜਗ੍ਹਾਂ ਬੋਲਦੇ ਹਨ,'ਬੈਟਰੀ ਨਹੀਂ ਬੁਲਾਨੇ ਕਾ' ਅਤੇ ਉਹ ਗੁੱਸੇ 'ਚ ਲੋਕਾਂ ਨੂੰ ਧੁਨਾਈ ਕਰਨ ਲੱਗਦੇ ਹਨ ਪਰ ਇਸ ਟੀਜ਼ਰ 'ਚ ਰਈਸ ਦਾ ਇਕ ਹੋਰ ਰੂਪ ਦੇਖਣ ਨੂੰ ਮਿਲਦਾ ਹੈ, ਉਹ ਹੈ ਪਿਆਰ ਵਾਲਾ ਰੂਪ।
ਰਈਸ ਨੂੰ ਜਦੋਂ ਉਸ ਦੀ ਅਦਾਕਾਰਾ (ਮਾਹਿਰਾ ਖਾਨ) ਬੈਟਰੀ ਬੁਲਾਉਂਦੀ ਹੈ ਤਾਂ ਸ਼ਾਹਰੁਖ ਗੁੱਸੇ ਨਹੀਂ ਹੁੰਦੇ ਸਗੋਂ ਮੁਸਕਰਾਉਂਦੇ ਹਨ। ਇਸ ਟੀਜ਼ਰ ਨੂੰ ਦੇਖ ਕੇ ਤਾਂ ਸਾਫ ਹੋ ਰਿਹਾ ਹੈ ਕਿ ਰਈਸ ਨੂੰ ਫਿਲਮ 'ਚ ਸਭ ਬੈਟਰੀ ਬੁਲਾਉਂਦੇ ਹਨ ਜੋ ਰਈਸ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਇਸ ਟੀਜ਼ਰ ਦੇ ਅੰਤ 'ਚ ਸ਼ਾਹਰੁਖ ਬੋਲ ਵੀ ਰਹੇ ਹਨ, ਇਹ ਹੈ ਰਈਸ ਦੇ ਜੀਵਨ ਦਾ ਇਕ ਹਿੱਸਾ। ਦੱਸ ਦਈਏ ਕਿ ਫਿਲਮ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।

Tags: ਰਈਸਟੀਜ਼ਰ ਸ਼ਾਹਰੁਖ Raees teaser Shah Rukh Mahira Khanਮਾਹਿਰਾ ਖਾਨ

About The Author

Anuradha Sharma

Anuradha Sharma is News Editor at Jagbani.