FacebookTwitterg+Mail

ਇਸ ਕੁੜੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ ਰੈਪਰ 'ਰਫਤਾਰ' (ਦੇਖੋ ਤਸਵੀਰਾਂ)

    1/11
22 November, 2016 06:49:53 PM
ਮੁੰਬਈ— ਖਬਰਾਂ ਦੀ ਮੰਨੀਏ ਤਾਂ ਰੈਪਰ 'ਰਫਤਾਰ' ਅਗਲੇ ਮਹੀਨੇ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਰਫਤਾਰ ਦੇਸ਼ ਦੇ ਮਸ਼ਹੂਰ ਰੈਪਰ ਹਨ। ਰਫਤਾਰ ਦਾ ਅਸਲੀ ਨਾਂ ਦਿਲੀਨ ਨਾਇਰ ਹੈ। ਖਬਰ ਹੈ ਕਿ ਰਫਤਾਰ ਬਹੁਚ ਜਲਦ ਕੋਮਲ ਵੋਹਰਾ ਨਾਂ ਦੀ ਕੁੜੀ ਨਾਲ ਵਿਆਹ ਕਰਵਾਉਣ ਵਾਲੇ ਹਨ। ਖਬਰ ਤਾਂ ਇਹ ਵੀ ਹੈ ਕਿ ਰਫਤਾਰ ਤੇ ਕੋਮਲ 28 ਨਵੰਬਰ ਨੂੰ ਮੰਗਣੀ ਕਰਵਾਉਣਗੇ ਤੇ 1 ਦਸੰਬਰ ਨੂੰ ਦੋਵੇਂ ਇਕ-ਦੂਜੇ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਣਗੇ।
ਦੱਸਿਆ ਜਾ ਰਿਹਾ ਹੈ ਕਿ ਵਿਆਹ ਦਾ ਸਾਰਾ ਪ੍ਰੋਗਰਾਮ ਦਿੱਲੀ 'ਚ ਹੀ ਹੋਵੇਗਾ। ਕੋਮਲ ਟੀ. ਵੀ. ਅਭਿਨੇਤਾ ਕੁਨਾਲ ਵੋਹਰਾ ਤੇ ਕਰਨ ਵੋਹਰਾ ਦੀ ਭੈਣ ਹੈ। ਇਨ੍ਹੀਂ ਦਿਨੀਂ ਕੁਨਾਲ ਜ਼ੀ ਟੀ. ਵੀ. ਦੇ ਸ਼ੋਅ 'ਬ੍ਰਹਮਰਕਸ਼ਕ' 'ਚ ਕੰਮ ਕਰ ਰਹੇ ਹਨ ਤਾਂ ਕਰਨ ਜ਼ੀ ਟੀ. ਵੀ. ਦੇ ਹੀ ਸ਼ੋਅ 'ਜ਼ਿੰਦਗੀ ਕੀ ਮਹਿਕ' 'ਚ ਅਭਿਨੈ ਕਰ ਰਹੇ ਹਨ।

Tags: ਰਫਤਾਰ Raftaar ਵਿਆਹ Marriage ਕੋਮਲ ਵੋਹਰਾ Komal Vohra ਰੈਪਰ Rapper