FacebookTwitterg+Mail

9 ਸਾਲ 'ਚ ਕਾਫੀ ਸਟਾਈਲਿਸ਼ ਅਤੇ ਖੂਬਸੂਰਤ ਹੋ ਗਈ ਹੈ 'ਬਿਦਾਈ' ਦੀ ਇਹ ਅਦਾਕਾਰਾ

    1/17
25 August, 2016 10:37:36 AM

ਮੁੰਬਈ— ਟੀ.ਵੀ. ਸੀਰੀਅਲ 'ਸਪਨਾ ਬਾਬੁਲ ਕਾ : ਬਿਦਾਈ' ਦੀ ਰਾਗਿਨੀ ਨਾਂ ਨਾਲ ਪਾਰੁਲ ਚੌਹਾਨ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਸੀਰੀਅਲ 'ਚ ਪਾਰੁਲ ਨੇ ਸਾਂਵਲੀ ਕੁੜੀ ਦਾ ਕਿਰਦਾਰ ਨਿਭਾਇਆ ਸੀ, ਜੋ ਅਸਲ 'ਚ ਵੀ ਸਾਂਵਲੀ ਹੈ ਪਰ ਇਕ ਗੱਲ ਮੰਣਨਯੋਗ ਹੈ ਕਿ ਪਹਿਲਾਂ ਦੀ ਰਾਗਿਨੀ ਅਤੇ ਹੁਣ ਦੀ ਰਾਗਿਨੀ 'ਚ ਕਾਫੀ ਬਦਲਾਅ ਆਇਆ ਹੈ। ਪਾਰੁਲ ਦਾ ਕਹਿਣਾ ਹੈ ਕਿ ਸਟੋਰੀ ਦੇ ਮੁਤਾਬਿਕ ਮੇਕਰਸ ਨੂੰ ਸਾਂਵਲੀ ਲੜਕੀ ਚਾਹੀਦੀ ਸੀ ਅਤੇ ਮੈਨੂੰ ਵਿਸ਼ਵਾਸ ਨਹੀ ਹੋ ਰਿਹਾ ਕਿ ਜਿਸ ਟੀ.ਵੀ ਸੀਰੀਅਲ ਬਾਰੇ ਮੈਂ ਸੁਣਦੀ ਸੀ ਉਸ 'ਚ ਕੰਮ ਕਰਨ ਦਾ ਮੌਕਾ ਮਿਲੇਗਾ। ਦੱਸਿਆ ਜਾਂਦਾ ਹੈ ਕਿ ਪਾਰੁਲ ਦੀ ਲੁੱਕ 'ਚ ਕਾਫੀ ਬਦਲਾਅ ਆ ਗਿਆ ਹੈ। ਇਹ ਸੀਰੀਅਲ ਅਕਤੂਬਰ 2007 ਤੋਂ 2010 ਤੱਕ ਚੱਲਿਆ ਸੀ। ਸੀਰੀਅਲ 'ਚ ਸਾਧਨਾ ਦਾ ਕਿਰਦਾਰ ਸਾਰਾ ਖਾਨ ਨੇ ਅਦਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਪਾਰੁਲ ਚੌਹਾਨ 'ਬਿਦਾਈ' ਤੋਂ ਬਾਅਦ ਡਾਂਸ ਸ਼ੋਅ 'ਝਲਕ ਦਿਖਲਾ ਜਾ', ਰਿਸ਼ਤੋਂ ਸੇ ਬੜੀ ਪ੍ਰਥਾ', 'ਅੰਮ੍ਰਿਤ ਮੰਥਨ', 'ਪੁਨਰਵਿਵਾਹ' ਅਤੇ 'ਮੇਰੀ ਆਸ਼ਿਕੀ ਤੁਮ ਸੇ ਹੀ' 'ਚ ਵੀ ਦਮਦਾਰ ਕਿਰਦਾਰ ਨਿਭਾਅ ਚੁੱਕੀ ਹੈ।


Tags: ਬਿਦਾਈਰਾਗਿਨੀਲੁੱਕ bidaairaginilooks