FacebookTwitterg+Mail

B'day Spl: ਮਸ਼ਹੂਰ ਕੱਵਾਲ ਰਾਹਤ ਫਤਿਹ ਅਲੀ ਖ਼ਾਨ ਦੇ ਜਨਮਦਿਨ ਦੇ ਮੌਕੇ 'ਤੇ ਜਾਣੋ ਉਨ੍ਹਾਂ ਬਾਰੇ ਕੁਝ ਅਣਸੁਣੀਆਂ ਗੱਲਾ

    1/9
09 December, 2016 05:19:33 PM
ਮੁੰਬਈ— ਮਸ਼ਹੂਰ ਕੱਵਾਲ ਅਤੇ ਬਾਲੀਵੁੱਡ ਗਾਇਕ ਰਾਹਤ ਫਤਿਹ ਅਲੀ ਖ਼ਾਨ ਦਾ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹੈ। ਉਨ੍ਹਾਂ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਆਪਣੇ ਚਾਹੁੰਣ ਵਾਲਿਆ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਦਾ ਜਨਮ 9 ਦਸੰਬਰ, 1973 'ਚ ਇਕ ਕੱਵਾਲ ਪਰਿਵਾਰ 'ਚ ਫੈਸਲਾਬਾਦ (ਲਾਇਲਪੁਰ ਦੇ ਤੌਰ 'ਤੇ ਜਾਣਿਆ ਜਾਂਦਾ) ਪਾਕਿਸਤਾਨ 'ਚ ਹੋਇਆ। ਪਿਤਾ ਉਸਤਾਦ ਫਾਰੂਖ ਫਤਿਹ ਅਲੀ ਖ਼ਾਨ ਇਕ ਮਸ਼ਹੂਰ 'Qwwal Vocalist' ਅਤੇ ਹਰਾਮੋਨੀਅਮ ਦੇ ਉਸਤਾਦ ਸਨ, ਜਦਕਿ ਉਨ੍ਹਾਂ ਦੇ ਚਾਚਾ ਮਹਾਨ ਸੂਫੀ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਸਨ। ਰਾਹਤ ਨੇ ਆਪਣੇ ਪਿਤਾ ਦੀ ਸਰਪਰਸਤੀ ਹੇਠ 3 ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਚਾਚਾ ਨੁਸਰਤ ਜੀ 7 ਸਾਲ ਦੀ ਉਮਰ 'ਚ ਹੀ ਕਲਾਸੀਕਲ ਸੰਗੀਤ ਦੀ ਸਿਖਲਾਈ ਦੇਣ ਲੱਗੇ ਅਤੇ 9 ਸਾਲ ਦੀ ਉਮਰ 'ਚ ਰਾਹਤ ਫਤਿਹ ਅਲੀ ਖ਼ਾਨ ਨੇ ਆਪਣੇ ਦਾਦੇ ਦੀ ਮੌਤ ਦੀ ਵਰੇਗੰਡ੍ਹ 'ਤੇ ਪਹਿਲੀ ਜਨਤਕ ਪੇਸ਼ਕਾਰੀ ਦਿੱਤੀ ਸੀ।
ਇਸ ਸਭ ਤੋਂ ਬਾਅਦ ਉਹ ਮਹਾਨ ਸੂਫੀ ਕੱਵਾਲ ਆਪਣੇ ਚਾਚੇ ਨੁਸਰਤ ਦੇ ਕੱਵਾਲ ਗਰੁੱਪ ਦਾ ਹਿੱਸਾ ਬਣ ਗਏ, ਜੋ ਕਿ ਸੰਸਾਰ ਭਰ ਦਾ ਦੌਰਾ ਕਰਦੇ ਸਨ। ਉਨ੍ਹਾਂ ਨੇ 27 ਜੁਲਾਈ, 1985 'ਚ ਬਰਮਿੰਘਮ 'ਚ ਆਪਣੀ ਇਕ ਪਹਿਲੀ ਸੋਲੋ ਗਜ਼ਲ 'ਮੁਖ ਤੇਰਾ ਸੋਹਣਿਆ ਸ਼ਰਾਬ ਨਾਲੋ ਚੰਗਾ ਏ' ਨਾਲ ਪੇਸ਼ਕਾਰੀ ਦਿੱਤੀ।
ਉਨ੍ਹਾਂ ਨੇ 2003 'ਚ ਫਿਲਮ 'ਪਾਪ' 'ਚ 'ਮਨ ਕੀ ਲਗਨ' ਰਾਹੀਂ ਐਂਟਰੀ ਕੀਤੀ। ਉਹ ਸਮੇਂ ਤੋਂ ਬਾਅਦ ਅੱਜ ਦੇ ਸਮੇਂ 'ਚ ਉਨ੍ਹਾਂ ਦੀ ਖੂਬਸੂਰਤ ਅਵਾਜ਼ ਦੇ ਲੱਖਾਂ ਹੀ ਦੀਵਾਨੇ ਹੋ ਗਏ। ਬਾਲੀਵੁੱਡ ਦੀਆਂ ਕਾਫੀ ਫਿਲਮਾਂ ਅਤੇ ਐਲਬਮਾਂ 'ਚ ਉਨ੍ਹਾਂ ਨੇ ਆਪਣੀ ਖੂਬਸੂਰਤ ਅਵਾਜ਼ ਦਿੱਤੀ। ਦੁਨੀਆ ਭਰ 'ਚ ਉਨ੍ਹਾਂ ਦੇ ਗਾਣਿਆਂ ਦਾ ਜਾਦੂ ਚਲਦਾ ਹੈ।

Tags: ਰਾਹਤ ਫਤਿਹ ਅਲੀ ਖ਼ਾਨਕੱਵਾਲ ਜਨਮਦਿਨRahat Fateh Ali Khan Kawal birthday