FacebookTwitterg+Mail

ਰਾਹੁਲ ਦੇਵ ਨੇ ਇਸ ਮਜ਼ਬੂਰੀ ਕਾਰਨ 'ਬਿੱਗ ਬੌਸ 10' 'ਚ ਲਿਆ ਹਿੱਸਾ, ਜਾਣੋ ਪੂਰਾ ਮਾਮਲਾ

rahul dev in 10 big boss
25 October, 2016 11:48:51 AM
ਮੁੰਬਈ— ਬਾਲੀਵੁੱਡ ਅਭਿਨੇਤਾ ਰਾਹੁਲ ਦੇਵ ਇਨ੍ਹੀ ਦਿਨੀਂ ਰਿਐਲਿਟੀ ਸ਼ੋਅ 'ਬਿੱਗ ਬੌਸ 10' ਦੇ ਘਰ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ 'ਬਿੱਗ ਬੌਸ' ਦੇ ਘਰ 'ਚ ਆਉਣ ਦਾ ਇਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਮੈਂ ਕਿਸੇ ਮਜ਼ਬੂਰੀ ਕਾਰਨ ਇਸ ਟੀ. ਵੀ. ਸ਼ੋਅ ਦਾ ਹਿੱਸਾ ਬਣਨ ਲਈ ਤਿਆਰ ਹੋਇਆ ਹਾਂ। ਉਨ੍ਹਾਂ ਨੇ ਦੱਸਿਆ ਹੈ ਕਿ, ''ਮੈਂ ਇਸ ਸ਼ੋਅ 'ਚ ਹਿੱਸਾ ਪੈਸਿਆ ਕਾਰਨ ਬਣ ਰਿਹਾ ਹਾਂ।''
ਜ਼ਿਕਰਯੋਗ ਹੈ ਕਿ ਰਾਹੁਲ ਨੇ ਦੱਸਿਆ ਹੈ ਕਿ, ''ਮੈਨੂੰ ਇਨ੍ਹੀ ਦਿਨੀਂ ਆਪਣੇ ਬੇਟੇ ਸਿਧਾਰਥ ਦੀ ਪੜਾਈ ਲਈ ਪੈਸਿਆ ਦੀ ਕਾਫੀ ਜ਼ਰੂਰਤ ਹੈ। ਮੇਰਾ ਬੇਟਾ ਵਿਦੇਸ਼ 'ਚ ਪੜਾਈ ਕਰ ਰਿਹਾ ਹੈ। ਮੈਨੂੰ ਇਸ ਵਾਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਮੇਕਰਸ ਨੇ ਵਧੀਆ ਰਕਮ ਦਾ ਆਫਰ ਦਿੱਤਾ ਸੀ। ਇਸ ਲਈ ਮੈਂ ਇਸ ਸ਼ੋਅ 'ਚ ਆਉਣ ਲਈ ਹਾਂ ਕਰ ਦਿੱਤੀ ਹੈ।'' ਰਾਹੁਲ ਨੇ ਇਹ ਇੰਟਰਵਿਊ 'ਬਿੱਗ ਬੌਸ' ਦੇ ਘਰ ਜਾਣ ਤੋਂ ਪਹਿਲਾਂ ਦਿੱਤਾ ਸੀ।

Tags: ਬਾਲੀਵੁੱਡਰਾਹੁਲ ਦੇਵਬਿੱਗ ਬੌਸ 10 Bollywood Rahul Dev Big Boss 10