FacebookTwitterg+Mail

ਹਾਲੀਵੁੱਡ 'ਚ ਸੁਰ ਨਾਲ ਸਮਾਂ ਬੰਨ੍ਹੇਗਾ ਪੰਜਾਬ ਦੀ ਸ਼ਾਨ ਗਾਇਕ ਰਾਹੁਲ ਲਖਨਪਾਲ

rahul lakhanpal
08 August, 2017 08:52:23 AM

ਚੰਡੀਗੜ੍ਹ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ, ਪ੍ਰਿਯੰਕਾ ਚੋਪੜਾ, ਇਰਫਾਨ ਖਾਨ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੂੰ ਅਸੀਂ ਹਾਲੀਵੁੱਡ ਦਾ ਰੁਖ ਕਰਦੇ ਹੋਏ ਦੇਖਿਆ ਹੈ ਪਰ ਇਸ ਸਾਲ ਸਤੰਬਰ ਵਿਚ ਅਸੀਂ ਲੁਧਿਆਣਾ (ਪੰਜਾਬ) ਦੇ ਇਕ ਆਮ ਪਰਿਵਾਰ ਵਿਚ ਜਨਮ ਲੈਣ ਵਾਲੇ ਗਾਇਕ ਰਾਹੁਲ ਲਖਨਪਾਲ ਨੂੰ ਹਾਲੀਵੁੱਡ ਵਿਚ ਆਪਣੇ ਸੰਗੀਤ ਦਾ ਜਾਦੂ ਬਿਖੇਰਦਿਆਂ ਦੇਖਾਂਗੇ। ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹਾਲੀਵੁੱਡ ਫਿਲਮ 'ਦਿ ਟਾਈਗਰ ਹੰਟਰ' ਵਿਚ ਨਜ਼ਰ ਆਉਣ ਵਾਲਾ ਗੀਤ 'ਸਿਕਾਗੋ ਲੈਂਡ' ਨੂੰ ਰਾਹੁਲ ਨੇ ਲਿਖਿਆ, ਰਚਿਆ ਅਤੇ ਗਾਇਆ ਵੀ ਹੈ। ਰਾਹੁਲ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮੇਰੇ ਗੀਤ 'ਸ਼ਿਕਾਗੋ ਲੈਂਡ' ਨੂੰ 22 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਦਿ ਟਾਈਗਰ ਹੰਟਰ' ਲਈ ਚੁਣਿਆ ਗਿਆ ਹੈ। ਇਹ ਗੀਤ ਫਿਲਮ ਦੇ ਵਿਸ਼ੇ ਨੂੰ ਦਰਸਾਉਂਦਾ ਹੈ, ਜਿਸ ਵਿਚ ਇਕ ਭਾਰਤੀ ਲੜਕਾ 1970 ਵਿਚ ਸ਼ਿਕਾਗੋ ਵਿਚ ਆਪਣੇ ਜੀਵਨ ਦੇ ਪਿਆਰ ਦੀ ਭਾਲ ਕਰ ਰਿਹਾ ਹੈ। ਇਹ ਗਾਣਾ ਪ੍ਰਸਿੱਧ ਰਾਕ ਹਾਲ ਆਫ ਫੇਮ 'ਸ਼ਿਕਾਗੋ ਬਲੂਜ' ਅਤੇ ਬੜੀ ਗਾਏ ਅਤੇ ਮੂਡੀ ਵਾਟਰਸ ਵਰਗੇ ਕਲਾਕਾਰਾਂ ਤੋਂ ਪ੍ਰਭਾਵਿਤ ਹੈ।

Punjabi Bollywood Tadka
ਲੁਧਿਆਣਾ ਦੇ ਜਗਰਾਓਂ 'ਚ ਲਿਆ ਰਾਹੁਲ ਨੇ ਜਨਮ
ਲੁਧਿਆਣਾ ਤੋਂ 40 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਕ ਛੋਟੇ ਜਿਹੇ ਕਸਬੇ ਜਗਰਾਓਂ ਵਿਚ ਜਨਮ ਲੈਣ ਵਾਲੇ ਰਾਹੁਲ ਨੇ 10 ਸਾਲ ਦੀ ਉਮਰ ਤੋਂ ਹੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਪੰਜਾਬੀ ਲੋਕ ਗੀਤ ਅਤੇ ਭਾਰਤੀ ਸ਼ਾਸਤਰੀ ਅਤੇ ਸੂਫੀ ਸੰਗੀਤ ਵਿਚ ਸਿੱਖਿਆ ਹਾਸਲ ਕੀਤੀ। ਰਾਹੁਲ ਨੇ ਕਿਹਾ ਕਿ ਉਸਦੇ ਮਾਤਾ-ਪਿਤਾ ਅਤੇ ਸਿੱਖਿਅਕਾਂ ਨੇ ਹਮੇਸ਼ਾ ਇਹੀ ਸਿੱਖਿਆ ਦਿੱਤੀ ਹੈ ਕਿ ਉਹ ਆਪਣੀ ਪੜ੍ਹਾਈ ਤੋਂ ਧਿਆਨ ਹਟਾਏ ਬਿਨਾਂ ਆਪਣੇ ਸੁਪਨਿਆਂ ਨੂੰ ਪੂਰਾ ਕਰੇ। ਇਸ ਕਾਰਨ ਉਸ ਨੇ ਆਪਣੇ ਸੁਪਨਿਆਂ ਨੂੰ ਉਡਾਨ ਦੇਣ ਦੇ ਨਾਲ-ਨਾਲ ਆਪਣੀ ਪੜ੍ਹਾਈ ਵੀ ਪੁਰੀ ਕੀਤੀ।

Punjabi Bollywood Tadka

ਅਮਰੀਕਾ ਵਿਚ ਕਈ ਯੂਨੀਵਰਸਿਟੀਆਂ 'ਚ ਦਿੱਤੀ ਪੇਸ਼ਕਾਰੀ
ਰਾਹੁਲ ਨੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵਾਸਤੂਕਲਾ ਵਿਚ ਗ੍ਰੈਜੂਏਸ਼ਨ ਕੀਤੀ ਅਤੇ ਇਸ ਤੋਂ ਬਾਅਦ ਟੈਕਸਾਸ ਵਿਚ ਸਾਇੰਸ ਵਿਚ ਮਾਸਟਰ ਡਿਗਰੀ ਕੀਤੀ। ਉਸ ਨੇ ਕਿਹਾ ਕਿ ਮੈਂ 'ਧੁਨੀ' ਬੈਂਡ ਵਿਚ ਮੁਖ ਗਾਇਕ ਸੀ ਅਤੇ ਇਸ ਦੌਰਾਨ ਮੇਰੀ ਮੁਲਾਕਾਤ ਮੇਰੇ ਦੋਸਤ ਅਤੇ ਬਾਅਦ ਵਿਚ ਮੇਰੇ ਸੰਗੀਤ ਸਾਂਝੀਦਾਰ ਬਣੇ ਵਿਨੀਤ ਬੇਲੂਰ ਨਾਲ ਹੋਈ। ਆਪਣੇ ਬੈਂਡ ਨਾਲ ਮੈਂ ਅਮਰੀਕਾ ਵਿਚ ਕਈ ਯੂਨੀਵਰਸਿਟੀਆਂ ਵਿਚ ਪੇਸ਼ਕਾਰੀ ਦਿੱਤੀ। ਮੈਨੂੰ ਕਾਫੀ ਪ੍ਰਸ਼ੰਸਾ ਵੀ ਮਿਲੀ। ਇਸ ਨੇ ਮੇਰੇ ਆਤਮ ਵਿਸ਼ਵਾਸ ਨੂੰ ਹੋਰ ਵੀ ਵਧਾਇਆ। 'ਸ਼ਿਕਾਗੋ ਲੈਂਡ' ਦੇ ਸੰਗੀਤਕਾਰ ਅਤੇ ਲੇਖਕ ਰਾਹੁਲ ਨੇ ਅਮਰੀਕਾ ਦੇ 2008 ਵਿਚ ਆਯੋਜਿਤ ਹੋਏ ਇਸ ਐਡੀਸ਼ਨ 'ਸਾ ਰੇ ਗਾ ਮਾ ਪਾ' ਵਿਚ ਹਿੱਸਾ ਲਿਆ ਸੀ ਅਤੇ ਉਹ ਟੌਪ 5 ਵਰਗ ਵਿਚ ਸੀ।

Punjabi Bollywood Tadka

ਅਰਬਨ ਪੰਜਾਬੀ ਸੰਗੀਤ ਸ਼ੈਲੀ
ਰਾਹੁਲ ਨੇ ਕਿਹਾ ਕਿ ਸੂਫੀ ਰਾਕ, ਬਾਲੀਵੁੱਡ, ਬਾਲੀਵੁੱਡ ਰਾਕ ਅਤੇ ਅਰਬਨ ਪੰਜਾਬੀ ਉਸ ਦੀ ਸੰਗੀਤ ਸ਼ੈਲੀ ਹੈ। ਉਸ ਨੇ ਕਿਹਾ ਕਿ ਮੇਰੇ ਪਸੰਦੀਦਾ ਕਲਾਕਾਰ ਨੁਸਰਤ ਫਤਹਿ ਅਲੀ ਖਾਨ, ਕੈਲਾਸ਼ ਖੇਰ, ਉਸਤਾਦ ਸਲਾਮਤ ਅਲੀ ਖਾਨ, ਮੁਹੰਮਦ ਰਫੀ, ਮੇਰੇ ਗੁਰੂ ਸੁਖਦੇਵ ਸਾਹਿਲ ਅਤੇ ਗੁਲਜ਼ਾਰ ਅਤੇ ਬੁੱਲ੍ਹੇ ਸ਼ਾਹ ਵਰਗੇ ਗਾਇਕ ਹਨ। ਮੈਨੂੰ ਸੂਫੀ ਰਾਕ ਸੰਗੀਤ ਨਾਲ ਬੇਹੱਦ ਪਿਆਰ ਹੈ। ਲਾਸ ਏਂਜਲਸ ਵਿਚ 2012 ਵਿਚ ਆਪਣੀ ਇਕ ਪੇਸ਼ਕਾਰੀ ਦੌਰਾਨ ਰਾਹੁਲ ਦੀ ਮੁਲਾਕਾਤ ਹਾਲੀਵੁੱਡ ਨਿਰਮਾਤਾ ਨਾਜ਼ੀਆ ਨਾਜ਼ ਖਾਨ ਨਾਲ ਹੋਈ। ਉਨ੍ਹਾਂ ਨੇ 'ਓਸ਼ੀਅਨਸ13', 'ਦਿ ਕਿਊਰੀਅਸ ਕੇਸ ਆਫ ਬੈਂਜਾਮਿਨ ਬਟਨ, ਵਰਲਡ ਵਾਰ ਜ਼ੈੱਡ, ਦਿ ਰੈਵੇਨੈੱਟ ਅਤੇ ਮੂਨਲਾਈਟ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ।
 

Punjabi Bollywood Tadka

10 ਸਾਲ ਦੀ ਉਮਰ ਵਿਚ ਦੇਖਿਆ ਸੁਪਨਾ ਹੋਇਆ ਸੱਚ
ਰਾਹੁਲ ਨੇ ਕਿਹਾ ਕਿ ਨਾਜ਼ੀਆ ਆਪਣੀ ਹਾਲੀਵੁੱਡ ਫਿਲਮ 'ਦਿ ਟਾਈਗਰ ਹੰਟਰ' ਦਾ ਪ੍ਰਚਾਰ ਕਰ ਰਹੀ ਸੀ, ਉਦੋਂ ਉਨ੍ਹਾਂ ਨੇ ਮੇਰੀ ਪਛਾਣ ਫਿਲਮ ਦੀ ਨਿਰਦੇਸ਼ਕ ਲੀਨਾ ਖਾਨ ਨਾਲ ਕਰਵਾਈ ਸੀ। ਲੀਨਾ ਨੇ ਮੈਨੂੰ ਅਤੇ ਮੇਰੇ ਦੋਸਤ ਵਿਨੀਤ ਨੂੰ ਆਪਣਾ ਹੁਨਰ ਦੁਨੀਆ ਨੂੰ ਦਿਖਾਉਣ ਦਾ ਮੌਕਾ ਦਿੱਤਾ। ਮੇਰੇ ਲਈ ਤਾਂ ਮੇਰੇ ਸੁਪਨੇ ਦੇ ਸੱਚ ਹੋਣ ਵਰਗਾ ਸੀ। ਅਸੀਂ ਇਕੱਠੇ ਮਿਲ ਕੇ 3 ਗਾਣੇ ਤਿਆਰ ਕੀਤੇ। ਇਸ ਵਿਚੋਂ ਇਕ ਦੀ ਚੋਣ ਕੀਤੀ ਗਈ। ਰਾਹੁਲ ਨੂੰ ਬਸ ਹੁਣ ਇਸ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੈ ਅਤੇ ਇਸ ਦੇ ਨਾਲ ਹੀ ਉਸ ਦਾ ਉਹ ਸੁਪਨਾ ਵੀ ਸੱਚ ਹੋ ਜਾਵੇਗਾ, ਜਿਸ ਨੂੰ 10 ਸਾਲ ਦੀ ਉਮਰ ਤੋਂ ਆਪਣੇ ਦਿਲ ਵਿਚ ਵਸਾਏ ਉਸ ਨੇ ਇੰਨਾ ਲੰਮਾ ਸਫਰ ਤੈਅ ਕੀਤਾ ਹੈ।


Tags: Punjabi starRahul Lakhanpalਦੀਪਿਕਾ ਪਾਦੁਕੋਣ ਪ੍ਰਿਯੰਕਾ ਚੋਪੜਾਰਾਹੁਲ ਲਖਨਪਾਲ