FacebookTwitterg+Mail

ਨਵੀਂ ਗਰਲਫਰੈਂਡ ਨੂੰ 2.5 ਕਰੋੜ ਦੀ ਕਾਰ 'ਚ ਘੁਮਾਉਂਦੇ ਹਨ ਰਾਹੁਲ, ਇੰਝ ਸ਼ੁਰੂ ਹੋਈ ਲਵ ਸਟੋਰੀ

rahul mahajan amrita mane
24 June, 2017 04:52:30 PM

ਮੁੰਬਈ— 'ਰਾਹੁਲ ਦੁਲਹਨੀਆ ਲੇ ਜਾਏਗਾ' 'ਚ ਆਨਸਕ੍ਰੀਨ ਡਿੰਪੀ ਗਾਂਗੁਲੀ ਨਾਲ ਦੂਜਾ ਵਿਆਹ ਕਰਵਾਉਣ ਵਾਲੇ 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਰਾਹੁਲ ਮਹਾਜਨ ਇਕ ਵਾਰ ਮੁੜ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਹਨ। ਡਿੰਪੀ ਨਾਲ ਤਲਾਕ ਲੈਣ ਤੋਂ ਬਾਅਦ ਰਾਹੁਲ ਹੁਣ ਮਾਡਲ ਤੇ ਅਭਿਨੇਤਰੀ ਅੰਮ੍ਰਿਤਾ ਮਾਨੇ ਨੂੰ ਡੇਟ ਕਰ ਰਹੇ ਹਨ।
Punjabi Bollywood Tadka
ਰਾਹੁਲ ਅਕਸਰ ਅੰਮ੍ਰਿਤਾ ਨੂੰ ਆਪਣੀ ਮਹਿੰਗੀ ਕਾਰ 'ਚ ਘੁਮਾਉਂਦੇ ਨਜ਼ਰ ਆਉਂਦੇ ਹਨ। ਕੁਝ ਦਿਨ ਪਹਿਲਾਂ ਇਕ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਰਾਹੁਲ 2.55 ਕਰੋੜ ਦੀ ਕੀਮਤ ਵਾਲੀ ਆਡੀ ਆਰ 8 ਸਪਾਈਡਰ 'ਚ ਅੰਮ੍ਰਿਤਾ ਨੂੰ ਘੁਮਾਉਂਦੇ ਨਜ਼ਰ ਆ ਰਹੇ ਸਨ।
Punjabi Bollywood Tadka
ਰਾਹੁਲ ਤੇ ਅੰਮ੍ਰਿਤਾ ਦੀ ਪਹਿਲੀ ਮੁਲਾਕਾਤ ਕੇਰਲ 'ਚ ਹੋਈ ਸੀ। ਜਿਥੇ ਕੇਰਲ 'ਚ ਦੋਵੇਂ ਇਕ ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਸਨ। ਫਿਲਮ 'ਚ ਰਾਹੁਲ ਤੇ ਅੰਮ੍ਰਿਤਾ ਇਕੱਠੇ ਸਕ੍ਰੀਨ ਸ਼ੇਅਰ ਕਰ ਰਹੇ ਹਨ। ਸੈੱਟ 'ਤੇ ਮੁਲਾਕਾਤ ਤੋਂ ਬਾਅਦ ਦੋਵਾਂ ਦੀ ਦੋਸਤੀ ਤੇ ਫਿਰ ਡੇਟਿੰਗ ਸ਼ੁਰੂ ਹੋ ਗਈ।
Punjabi Bollywood Tadka
ਕੁਝ ਸਮਾਂ ਪਹਿਲਾਂ ਹੀ ਰਾਹੁਲ ਨੇ ਆਪਣੇ ਟਵਿਟਰ 'ਤੇ ਅੰਮ੍ਰਿਤਾ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ ਤੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਨਿਊ ਬਿਗਨਿੰਗ।'
Punjabi Bollywood Tadka
ਦੱਸਣਯੋਗ ਹੈ ਕਿ ਅੰਮ੍ਰਿਤਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਰਾਹੁਲ ਨਾਲ ਵੀ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰ ਚੁੱਕੀ ਹੈ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood Tadka


Tags: Rahul Mahajan Amrita Mane Girlfriend Instagram Marriage ਰਾਹੁਲ ਮਹਾਜਨ ਅੰਮ੍ਰਿਤਾ ਮਾਨੇ