FacebookTwitterg+Mail

'ਰੇਡ' ਦਾ ਟਰੇਲਰ ਰਿਲੀਜ਼, ਅਹਿਮ ਕਿਰਦਾਰ 'ਚ ਨਜ਼ਰ ਆਉਣਗੇ ਅਜੇ ਦੇਵਗਨ

raid
06 February, 2018 07:14:01 PM

ਮੁੰਬਈ (ਬਿਊਰੋ)— ਪਿੱਛਲੇ ਸਾਲ 'ਬਾਦਸ਼ਾਹੋ' ਅਤੇ 'ਗੋਲਮਾਲ ਅਗੇਨ' 'ਚ ਸਫਲਤਾ ਹਾਸਲ ਕਰਨ ਤੋਂ ਬਾਅਦ ਅਭਿਨੇਤਾ ਅਜੇ ਦੇਵਗਨ ਜਲਦ ਹੀ ਫਿਲਮ 'ਰੇਡ' ਨਾਲ ਧਮਾਕੇਦਾਰ ਐਂਟਰੀ ਕਰਨ ਵਾਲੇ ਹਨ। ਜੀ ਹਾਂ, ਹਾਲ ਹੀ 'ਚ ਅਜੇ ਦੇਵਗਨ ਦੀ ਅਗਲੀ ਫਿਲਮ 'ਰੇਡ' ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸ ਉਹ ਇਨਕਮ ਟੈਕਸ ਅਫਸਰ ਦੀ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਟਰੇਲਰ ਨੂੰ ਯੂ-ਟਿਊਬ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਅਜੇ ਦੇਵਗਨ ਦੇ ਬਿਹਰਤੀਨ ਡਾਇਲਾਗਜ਼ ਤੇ ਜ਼ਬਰਦਸਤ ਐਕਸ਼ਨ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ।

ਦੱਸਣਯੋਗ ਹੈ ਕਿ 'ਰੇਡ' 'ਚ ਅਜੇ ਦੇਵਗਨ ਨਾਲ ਅਭਿਨੇਤਰੀ ਇਲਿਆਨਾ ਡਿਕਰੂਜ਼ ਦੀ ਜੋੜੀ ਇਕ ਵਾਰ ਫਿਰ ਦੇਖਣ ਨੂੰ ਮਿਲੇਗੀ। ਫਿਲਮ 'ਚ ਇਲਿਆਨਾ, ਅਜੇ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਇਨਕਮ ਟੈਕਸ ਅਫਸਰ 'ਤੇ ਆਧਾਰਿਤ 'ਤੇ ਇਸ ਫਿਲਮ ਨੂੰ ਰਾਜਕੁਮਾਰ ਗੁਪਤਾ ਨਿਰਦੇਸ਼ਿਤ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 16 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Ajay Devgn Ileana DCruz Raid Trailer Rajkumar Gupta Hindi Film

Edited By

Kapil Kumar

Kapil Kumar is News Editor at Jagbani.