FacebookTwitterg+Mail

Box Office : 60 ਕਰੋੜ ਤੋਂ ਪਾਰ ਪਹੁੰਚੀ 'ਰੇਡ', ਜਾਣੋ ਕਲੈਕਸ਼ਨ

raid
23 March, 2018 03:55:03 PM

ਮੁੰਬਈ (ਬਿਊਰੋ)— ਅਜੇ ਦੇਵਗਨ ਦੀ 'ਰੇਡ' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਫਿਲਮ ਨੇ ਪਹਿਲੇ ਹਫਤੇ 'ਚ ਕਰੀਬ 63 ਕਰੋੜ ਦੀ ਕਮਾਈ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 10.04 ਕਰੋੜ, ਦੂਜੇ ਦਿਨ ਸ਼ਨੀਵਾਰ 13.86 ਕਰੋੜ, ਤੀਜੇ ਦਿਨ ਐਤਾਵਰ 17.11 ਕਰੋੜ, ਚੋਥੇ ਦਿਨ ਸੋਮਵਾਰ 6.26 ਕਰੋੜ, 5ਵੇਂ ਦਿਨ ਮੰਗਲਵਾਰ 5.76 ਕਰੋੜ, 6ਵੇਂ ਦਿਨ ਬੁੱਧਵਾਰ 5.36 ਕਰੋੜ ਅਤੇ 7ਵੇਂ ਦਿਨ 4.66 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਪਹਿਲੇ ਹਫਤੇ 'ਚ 63.05 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਇਹ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਇਹ ਫਿਲਮ ਇਕ ਸੱਚੀ ਘਟਨਾ 'ਤੇ ਆਧਾਰਿਤ ਹੈ। ਫਿਲਮ 'ਚ ਅਜੇ ਦੇਵਗਨ ਇਨਕਮ ਟੈਕਸ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ 'ਚ ਅਭਿਨੇਤਰੀ ਇਲਿਆਨਾ ਡਿਕਰੂਜ਼ ਅਜੇ ਦੇਵਗਨ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 35 ਕਰੋੜ ਦੱਸਿਆ ਜਾ ਰਿਹਾ ਹੈ। ਇਸ ਫਿਲਮ ਨੂੰ ਭਾਰਤ 'ਚ 3,400 ਸਕ੍ਰੀਨਜ਼ ਅਤੇ ਵਿਦੇਸ਼ਾਂ 'ਚ 369 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਰਹੇਗੀ।


Tags: Ajay Devgan Ileana DCruz Raid Box Office Raj Kumar Gupta Hindi Film

Edited By

Kapil Kumar

Kapil Kumar is News Editor at Jagbani.