FacebookTwitterg+Mail

ਪ੍ਰੇਮ ਚੋਪੜਾ ਦੀ ਪਾਰਟੀ 'ਚ ਰਾਜ ਕਪੂਰ ਨੇ ਰਾਜ ਕੁਮਾਰ ਨੂੰ ਅਜਿਹੀਆਂ ਗੱਲਾਂ ਆਖ ਦੇ ਖੁਦ ਦਾ ਬਣਾਇਆ ਸੀ ਤਮਾਸ਼ਾ

raj kapoor happy birthday
14 December, 2017 11:52:55 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਾਜ ਕਪੂਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 14 ਦਸੰਬਰ 1924 ਨੂੰ ਪੇਸ਼ਾਵਰ 'ਚ ਹੋਇਆ ਸੀ। ਅੱਜ ਤੁਹਾਨੂੰ ਰਾਜ ਕਪੂਰ ਦਾ ਇਕ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ 'ਚ ਲੜਾਈ-ਝਗੜਾ ਹੋਣਾ ਇਕ ਆਮ ਗੱਲ ਹੈ। ਸਿਤਾਰਿਆਂ 'ਚ ਝਗੜੇ ਪਹਿਲਾ ਵੀ ਹੁੰਦੇ ਸਨ ਪਰ ਉਹ ਗੱਲ ਵੱਖਰੀ ਹੈ ਕਿ ਉਸ ਜ਼ਮਾਨੇ 'ਚ ਮੀਡੀਆ ਦਾ ਜ਼ਿਆਦਾ ਬੋਲਬਾਲਾ ਨਾ ਹੋਣ ਕਾਰਨ ਉਹ ਝਗੜੇ ਸਾਹਮਣੇ ਨਹੀਂ ਆਉਂਦੇ ਸਨ।

Punjabi Bollywood Tadka
ਅਜਿਹਾ ਹੀ ਇਕ ਵਾਰ ਝਗੜਾ ਰਾਜ ਕੁਮਾਰ ਤੇ ਰਾਜ ਕਪੂਰ 'ਚ ਹੋਇਆ ਸੀ। ਦੋਵੇਂ ਹੀ ਆਪਣੇ-ਆਪਣੇ ਜ਼ਮਾਨੇ ਦੇ ਸੁਪਰਸਟਾਰ ਰਹੇ ਪਰ ਇਕ ਵਾਰ ਕੁਝ ਅਜਿਹਾ ਹੋਇਆ ਕਿ ਦੋਵੇਂ ਰਾਜ ਆਪਸ 'ਚ ਲੜ ਪਏ। ਜਦੋਂ ਅਭਿਨੇਤਾ ਪ੍ਰੇਮ ਚੋਪੜਾ ਦੇ ਵਿਆਹ ਦੀ ਪਾਰਟੀ ਦੌਰਾਨ 'ਚ ਦੋਵੇਂ ਪੁੱਜੇ ਤਾਂ ਇਨ੍ਹਾਂ ਨੇ ਕਾਫੀ ਤਮਾਸ਼ਾ ਕੀਤਾ ਸੀ। ਪਾਰਟੀ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਆਈਆਂ ਹੋਈਆਂ ਸਨ।

Punjabi Bollywood Tadka

ਇਸ ਦੌਰਾਨ ਪਾਰਟੀ 'ਚ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਰਾਜ ਕਪੂਰ ਨੇ ਸ਼ਾਇਦ ਜ਼ਿਆਦਾ ਹੀ ਸ਼ਰਾਬ ਪੀ ਲਈ ਸੀ, ਕਿਉਂਕਿ ਜਦੋਂ ਉਨ੍ਹਾਂ ਦੀ ਨਜ਼ਰ ਰਾਜ ਕੁਮਾਰ 'ਤੇ ਪਈ ਤਾਂ ਉਹ ਉਨ੍ਹਾਂ ਦੇ ਕੋਲ ਗਏ ਤੇ ਕਿਹਾ, ''ਮੈਂ ਬੇਸ਼ੱਕ ਇਕ ਹਥਿਆਰਾ ਹਾਂ ਪਰ ਮੈਂ ਕਦੇ ਤੇਰੇ ਕੋਲ ਕੰਮ ਮੰਗਣ ਨਹੀਂ ਗਿਆ, ਸਗੋਂ ਉਹ ਤੂੰ ਹੀ ਏ ਜੋ ਮੇਰੇ ਕੋਲ ਆਇਆ।'' ਇਸ ਦੌਰਾਨ ਭਰੀ ਮਹਿਫਲ 'ਚ ਦੋਵਾਂ ਨੇ ਇਕ-ਦੂਜੇ ਨੂੰ ਖੂਬ ਗੱਲਾਂ ਸੁਣਾਈਆਂ। 

Punjabi Bollywood Tadka
ਅਸਲ 'ਚ ਫਿਲਮਾਂ 'ਚ ਆਉਣ ਤੋਂ ਪਹਿਲਾ ਰਾਜ ਕੁਮਾਰ ਮੁੰਬਈ ਪੁਲਸ ਦੇ ਸਬ ਇੰਸਪੇਕਟਰ ਸਨ ਪਰ ਇਕ ਕਤਲ ਕੇਸ 'ਚ ਨਾਂ ਹੋਣ ਕਾਰਨ ਉਨ੍ਹਾਂ ਨੇ ਪੁਲਸ ਦੀ ਨੌਕਰੀ ਛੱਡ ਦਿੱਤੀ ਤੇ ਫਿਲਮਾਂ 'ਚ ਆ ਗਏ।

Punjabi Bollywood Tadka

ਜਦੋਂ ਰਾਜ ਕੁਮਾਰ ਫਿਲਮਾਂ 'ਚ ਵੱਡਾ ਸਟਾਰ ਬਣ ਗਿਆ ਤਾਂ ਉਸ ਦੌਰਾਨ ਰਾਜ ਕਪੂਰ ਫਿਲਮ 'ਮੇਰਾ ਨਾਮ ਜੋਕਰ' ਬਣਾ ਰਿਹਾ ਸੀ ਅਤੇ ਇਸ 'ਚ ਉਨ੍ਹਾਂ ਨੇ ਰਾਜ ਕੁਮਾਰ ਨੂੰ ਧਿਆਨ 'ਚ ਰੱਖ ਕੇ ਇਕ ਜਾਦੂਗਰ ਦਾ ਕਿਰਦਾਰ ਰੱਖਿਆ ਪਰ ਰਾਜ ਕੁਮਾਰ ਨੇ ਇਹ ਆਖ ਕੇ ਫਿਲਮ ਰਿਜੈਕਟ ਕਰ ਦਿੱਤੀ ਕਿ ਰਾਜ ਦੀ ਬਰਾਬਰੀ ਧਰਮਿੰਦਰ ਤੇ ਮਨੋਜ ਕੁਮਾਰ ਨਾਲ ਵੀ ਨਹੀਂ ਕੀਤੀ ਜਾ ਸਕਦੀ। ਜੇਕਰ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਉਣਾ ਹੈ ਤਾਂ ਉਸ 'ਚ ਸਿਰਫ ਰਾਜ ਕੁਮਾਰ ਤੇ ਰਾਜ ਕਪੂਰ ਹੀ ਹੋਣਗੇ।


Tags: Raj KapoorHappy BirthdayRaaj KumarPrem ChopraMarriage PartyBollywood Celebrityਰਾਜ ਕੁਮਾਰਰਾਜ ਕਪੂਰਪ੍ਰੇਮ ਚੋਪੜਾ