FacebookTwitterg+Mail

'ਰਾਜਾ ਅਬਰੋਡੀਆ' ਫਿਲਮ ਨਾਲ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗਾ ਕਾਮੇਡੀ ਤੇ ਰੋਮਾਂਸ ਦਾ ਤੜਕਾ

raja abroadiya
16 March, 2018 10:23:10 AM

ਜਲੰਧਰ(ਪੁਨੀਤ, ਬੀ. ਐੱਨ-391/3)— ਪੰਜਾਬੀ ਫਿਲਮ 'ਰਾਜਾ ਅਬਰੋਡੀਆ' ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ, ਜਿਸ ਸਬੰਧੀ ਦਰਸ਼ਕਾਂ ਵਿਚ ਕਾਫੀ ਕ੍ਰੇਜ਼ ਹੈ। ਇਹ ਫਿਲਮ ਇਕ ਅਜਿਹੇ ਪੰਜਾਬੀ ਲੜਕੇ ਨਾਲ ਸੰਬੰਧਿਤ ਹੈ, ਜੋ ਆਪਣੇ ਪਿਤਾ ਦੇ ਪੈਸਿਆਂ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ। ਐਕਟਰ ਰੌਬਿਨ ਸੋਹੀ ਇਸ ਫਿਲਮ ਵਿਚ ਰਾਜਾ ਦੇ ਨਾਂ ਨਾਲ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਦੋਂਕਿ ਹੀਰੋਇਨ ਵੈਸ਼ਵਣੀ ਪਟਵਾਰੀ ਪ੍ਰੀਤੀ ਦੇ ਰੂਪ ਵਿਚ ਦਰਸ਼ਕਾਂ ਦਾ ਦਿਲ ਜਿੱਤੇਗੀ। ਫਿਲਮ ਦੇ ਡਾਇਰੈਕਟਰ ਲਖਵਿੰਦਰ ਸਬਲਾ ਨੇ ਫਿਲਮ ਵਿਚ ਰੋਮਾਂਸ ਅਤੇ ਕਾਮੇਡੀ ਦਾ ਤੜਕਾ ਲਾਇਆ ਹੈ। ਇਕ ਚੁਣੌਤੀ ਮਿਲਣ 'ਤੇ ਵਿਦੇਸ਼ ਜਾਣ ਦੇ ਚੱਕਰ ਵਿਚ ਰਾਜਾ ਜਦੋਂ ਨਾਕਾਮ ਸਾਬਤ ਹੁੰਦਾ ਹੈ ਤਾਂ ਉਸ ਦੀ ਮੁਲਾਕਾਤ ਅੰਗਰੇਜ਼ੀ ਜਾਣਨ ਵਾਲੀ ਲੜਕੀ ਪ੍ਰੀਤੀ ਨਾਲ ਹੁੰਦੀ ਹੈ। ਪ੍ਰੀਤੀ ਵਿਦੇਸ਼ ਜਾਣਾ ਚਾਹੁੰਦੀ ਹੈ ਪਰ ਪੈਸਿਆਂ ਦੀ ਕਮੀ ਕਾਰਨ ਉਹ ਵਿਦੇਸ਼ ਨਹੀਂ ਜਾ ਸਕਦੀ। ਰਾਜਾ ਲੜਕੀ ਨੂੰ ਵਿਦੇਸ਼ ਲੈ ਕੇ ਜਾਂਦਾ ਹੈ, ਜਿਥੇ ਦੋਵੇਂ ਇਕ-ਦੂਜੇ ਦੀ ਮਦਦ ਨਾਲ ਸੈੱਟ ਹੋ ਜਾਂਦੇ ਹਨ ਅਤੇ ਇਸ ਦੌਰਾਨ ਦੋਹਾਂ ਵਿਚ ਨੇੜਤਾ ਵੱਧ ਜਾਂਦੀ ਹੈ। ਫਿਲਮ 'ਚ ਰਾਜਾ ਅਬਰੋਡੀਆ ਦੀ ਐਕਟਿੰਗ ਕਾਬਿਲੇ ਤਾਰੀਫ ਦੱਸੀ ਜਾ ਰਹੀ ਹੈ, ਜਿਸ ਦਾ ਅੰਦਾਜ਼ਾ ਦਰਸ਼ਕ ਖੁਦ ਹੀ ਦੇਖ ਕੇ ਲਾਉਣਗੇ।


Tags: Robin SohiRaja AbroadiyaRobin SohiVaishnavi PatwardhanHarry VermaLakhwinder Shablaਰਾਜਾ ਅਬਰੋਡੀਆਰੌਬਿਨ ਸੋਹੀ

Edited By

Sunita

Sunita is News Editor at Jagbani.