FacebookTwitterg+Mail

ਕੈਂਸਰ ਦੀ ਭਿਆਨਕ ਬੀਮਾਰੀ ਨਾਲ ਇਸ ਐਕਟਰ ਦੀ ਮਾਂ ਦਾ ਦਿਹਾਂਤ

rajeev khandelwal s mother passes away
19 May, 2018 01:15:11 PM

ਮੁੰਬਈ(ਬਿਊਰੋ)— ਟੀ. ਵੀ. ਇੰਡਸਟਰੀ ਦੇ ਸਭ ਤੋਂ ਮਸ਼ਹੂਰ ਤੇ ਹੈਂਡਸਮ ਐਕਟਰ ਰਾਜੀਵ ਖੰਡੇਲਵਾਲ ਲਈ ਹਾਲ ਹੀ 'ਚ ਬੇਹੱਦ ਦੁੱਖਭਰੀ ਖਬਰ ਸਾਹਮਣੇ ਆਈ ਹੈ। ਰਾਜੀਵ ਨੇ ਆਪਣੀ ਮਾਂ ਨੂੰ ਹਮੇਸ਼ਾ ਲਈ ਗੁਵਾਹ ਲਿਆ ਹੈ। ਰਾਜੀਵ ਨੇ ਆਪਣੇ ਟਵਿਟਰ ਹੈਂਡਲ 'ਤੇ ਆਪਣੀ ਮਾਂ ਦੇ ਦਿਹਾਂਤ ਦੀ ਖਬਰ ਨੂੰ ਫੈਨਜ਼ ਨਾਲ ਸ਼ੇਅਰ ਕੀਤਾ ਹੈ।

ਰਾਜੀਵ ਨੇ ਆਪਣੇ ਟਵਿਟਰ ਅਕਾਊਂਟ 'ਤੇ ਦੱਸਿਆ ਕਿ, ਮੇਰੀ ਮਾਂ ਦਾ ਪਰਸੋ ਦਿਹਾਂਤ ਹੋ ਗਿਆ। ਉਸ ਨੇ ਦੱਸਿਆ ਕਿ ਮੇਰੀ ਮਾਂ ਨੂੰ ਕੈਂਸਰ ਦੀ ਬੀਮਾਰੀ ਸੀ, ਜਿਸ ਦਾ ਪਿਛਲੇ ਕੁਝ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ।

ਹਾਲ ਹੀ 'ਚ ਉਨ੍ਹਾਂ ਨੇ ਰਾਜੀਵ ਖੰਡੇਵਾਲ ਤੇ ਸੁਰਵੀਨ ਚਾਵਲਾ ਨੇ ਸਟਾਰਰ ਸ਼ੋਅ 'ਹਕ ਸੇ' ਨੂੰ ਲਾਂਚ ਕੀਤਾ ਹੈ। ਇਸ ਸ਼ੋਅ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਆਉਣ ਵਾਲੇ ਦਿਨਾਂ 'ਚ ਇਸ ਸ਼ੋਅ 'ਚ ਕਈ ਟਿਵਸਟ ਆਉਣ ਵਾਲੇ ਹਨ। ਇਸ ਸਾਲ ਦੀ ਸ਼ੁਰੂਆਤ 'ਚ ਹੀ ਏਕਤਾ ਨੇ ਇਸ ਸ਼ੋਅ ਦੇ ਪਹਿਲੇ ਟਰੇਲਰ ਨੂੰ ਲਾਂਚ ਕੀਤਾ ਸੀ ਤੇ ਹੁਣ ਇਸ ਦੇ ਦੂਜੇ ਟਰੇਲਰ ਨੂੰ ਵੀ ਰਿਲੀਜ਼ ਕੀਤਾ ਹੈ।

ਦੱਸਣਯੋਗ ਹੈ ਕਿ 'ਹਕ ਸੇ' ਦੀ ਕਹਾਣੀ ਲਿਟਿਲ ਵੂਮੈਨ ਸਾਹਿਤ ਤੋਂ ਪ੍ਰੇਰਿਤ ਹੈ। ਇਸ ਸ਼ੋਅ ਦੀ ਕਹਾਣੀ ਕਸ਼ਮੀਰ ਦੇ ਮਿਰਜਾ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਪਰਿਵਾਰ 'ਚ ਇਕ ਮਾਂ ਤੇ 4 ਬੇਟੀਆਂ ਹਨ ਤੇ ਚਾਰੇ ਭੈਣਾਂ ਆਪਣੀ ਜ਼ਿੰਦਗੀ 'ਚ ਕੁਝ ਨਾ ਕੁਝ ਕਰਨ ਦਾ ਸੁਪਨਾ ਦੇਖ ਰਹੀਆਂ ਹੁੰਦੀਆਂ ਹਨ। ਗੱਲ ਉਦੋਂ ਵਿਗੜਨ ਲੱਗਦੀ ਹੈ ਜਦੋਂ ਮਿਰਜਾ ਪਰਿਵਾਰ ਨੂੰ ਕਾਲ/ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰ ਦੀ ਮੁੱਖੀਆ ਯਾਨੀ ਮਿਰਜਾ ਭੈਣਾਂ ਦੀ ਮਾਂ ਘਰ ਦੇ ਕੀਮਤੀ ਸਮਾਨ ਨੂੰ ਵੇਚਨ ਲਈ ਮਜ਼ਬੂਰ ਹੋ ਜਾਂਦੀ ਹੈ।


Tags: Rajeev KhandelwalInstagramVijay Laxmi KhandelwalTwitterTV Celebrity

Edited By

Sunita

Sunita is News Editor at Jagbani.