FacebookTwitterg+Mail

ਜਦੋਂ ਇਸ ਕਾਰਨ ਟੀਨਾ ਮੁਨੀਮ ਦੇ ਅੱਗੇ ਫੁੱਟ-ਫੁੱਟ ਕੇ ਰੋਏ ਸਨ ਸੁਪਰਸਟਾਰ ਰਾਜੇਸ਼ ਖੰਨਾ ਅਤੇ ਫਿਰ...

rajesh khanna
19 July, 2017 05:03:40 PM

ਮੁੰਬਈ— ਗੁਜਰੇ ਜ਼ਮਾਨੇ ਦੇ ਸੁਪਰਸਟਾਰ ਰਾਜੇਸ਼ ਖੰਨਾ ਦੀ ਅੱਜ 5ਵੀਂ ਬਰਸੀ (18 ਜੁਲਾਈ 2012) ਹੈ। ਦੱਸਣਯੋਗ ਹੈ ਕਿ ਡਿੰਪਲ ਕਪਾੜੀਆ ਨਾਲ ਵਿਆਹ ਕਰਨ ਦੇ ਬਾਵਜੂਦ ਰਾਜੇਸ਼ ਖੰਨਾ, ਟੀਨਾ ਮੁਨੀਮ ਦੇ ਨਾਲ ਰਿਲੇਸ਼ਨਸ਼ਿਪ 'ਚ ਰਹੇ।

Punjabi Bollywood Tadka

ਟੀਨਾ ਚਾਹੁੰਦੀ ਸੀ ਕਿ ਰਾਜੇਸ਼, ਡਿੰਪਲ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲੈਣ ਪਰ ਜਦੋਂ ਅਜਿਹਾ ਕੁਝ ਵੀ ਨਹੀਂ ਹੋਇਆ ਤਾਂ ਟੀਨਾ ਨੂੰ ਲੱਗਾ ਕਿ ਰਾਜੇਸ਼ ਉਨ੍ਹਾਂ ਨੂੰ ਲਾਰੇ ਲਾ ਰਹੇ ਹਨ। ਫਿਰ ਕੀ ਸੀ, ਟੀਨਾ ਨੇ ਰਾਜੇਸ਼ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਇਕ ਦਿਨ ਉਨ੍ਹਾਂ ਨੂੰ ਛੱਡ ਕੇ ਚਲੀ ਗਈ। ਕਿਹਾ ਜਾਂਦਾ ਹੈ ਕਿ ਜਦੋਂ ਟੀਨਾ ਉਨ੍ਹਾਂ ਨੂੰ ਛੱਡ ਕੇ ਜਾ ਰਹੀ ਸੀ ਤਾਂ ਰਾਜੇਸ਼ ਉਨ੍ਹਾਂ ਦੇ ਸਾਹਮਣੇ ਕਾਫੀ ਰੋਏ ਸਨ ਕਿ ਉਹ ਉਨ੍ਹਾਂ ਨੂੰ ਛੱਡ ਕੇ ਨਾ ਜਾਣ ਪਰ ਟੀਨਾ ਨੇ ਉਨ੍ਹਾਂ ਦੀ ਇਕ ਨਾ ਸੁਣੀ।

Punjabi Bollywood Tadka

ਰਾਜੇਸ਼ ਖੰਨਾ ਨੂੰ ਹਿੰਦੀ ਸਿਨੇਮਾ ਦਾ ਪਹਿਲਾ ਸੁਪਰਸਟਾਰ ਮੰਨਿਆ ਜਾਂਦਾ ਹੈ, ਜਿਸ ਦੇ ਪਿੱਛੇ ਲੜਕੀਆਂ ਦੀਵਾਨੀਆਂ ਸਨ। ਇਸ ਵਿਚਕਾਰ 70 ਦੇ ਦਹਾਕੇ 'ਚ ਇਕ ਅਦਾਕਾਰਾ ਨੇ ਬਾਲੀਵੁੱਡ 'ਚ ਕਦਮ ਰੱਖਿਆ, ਜਿਸ ਦਾ ਨਾਂ ਸੀ ਟੀਨਾ ਮੁਨੀਮ।

Punjabi Bollywood Tadka

1976 'ਚ ਫਿਲਮ 'ਦੇਸ਼-ਪਰਦੇਸ਼' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਟੀਨਾ ਦਾ ਵੀ ਦਿਲ ਰਾਜੇਸ਼ ਖੰਨਾ 'ਤੇ ਆ ਗਿਆ ਸੀ। ਰਾਜੇਸ਼ ਖੰਨੇ ਨੇ ਡਿੰਪਲ ਨਾਲ ਵਿਆਹ ਦੇ ਕਰਨ ਦੇ ਬਾਵਜੂਦ ਟੀਨਾ ਨੂੰ ਆਪਣੇ ਕਰੀਬ ਆਉਣ ਦਿੱਤਾ। ਟੀਨਾ ਜਾਣਦੀ ਸੀ ਕਿ ਰਾਜੇਸ਼ ਵਿਆਏ ਹਨ ਪਰ ਟੀਨਾ ਵੀ ਉਨ੍ਹਾਂ ਦੇ ਸਟਾਰਡਮ ਦੀ ਦੀਵਾਨੀ ਸੀ ਅਤੇ ਰਾਜੇਸ਼, ਟੀਨਾ ਦੀ ਖੂਬਸੂਰਤੀ 'ਤੇ ਫਿਦਾ ਸਨ।

Punjabi Bollywood Tadka

ਕਿਹਾ ਇਹ ਵੀ ਜਾਂਦਾ ਹੈ ਕਿ ਜਦੋਂ 80 ਦੇ ਦਹਾਕੇ 'ਚ ਇਨ੍ਹਾਂ ਦੋਹਾਂ ਦਾ ਅਫੇਅਰ ਪਰਵਾਨ ਚੜਿਆ ਤਾਂ ਟੀਨਾ ਮੁਨੀਮ ਨੇ ਰਾਜੇਸ਼ ਖੰਨਾ ਨਾਲ ਵਿਆਹ ਕਰਨ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ, ਰਾਜੇਸ਼ ਖੰਨਾ ਨੇ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਕਿ ਉਹ ਡਿੰਪਲ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲੈਣਗੇ।

Punjabi Bollywood Tadka

ਜ਼ਿਕਰਯੋਗ ਹੈ ਕਿ ਮਰਦੇ ਦਮ ਤੱਕ ਰਾਜੇਸ਼ ਅਤੇ ਡਿੰਪਲ 'ਚ ਤਲਾਕ ਨਹੀਂ ਹੋਇਆ ਸੀ। ਹਾਲਾਂਕਿ ਦੋਵੇਂ ਲੰਬੇ ਸਮੇਂ ਤੱਕ ਵੱਖ-ਵੱਖ ਰਹੇ ਸਨ। ਰਾਜੇਸ਼ ਅਤੇ ਟੀਨਾ ਨੇ 'ਫਿਫਟੀ-ਫਿਫਟੀ' (1981), 'ਸੁਰਾਗ' (1982), 'ਸੌਤਨ' (1983), 'ਅਲਗ-ਅਲਗ' (1985), 'ਆਖਿਰ ਕਿਉਂ' (1985), 'ਅਧਿਕਤਰ' (1986) ਸਮੇਤ ਕਈ ਫਿਲਮਾਂ 'ਚ ਕੰਮ ਕੀਤਾ। ਟੀਨਾ-ਰਾਜੇਸ਼ ਦਾ ਰਿਸ਼ਤਾ 1987 'ਚ ਖਤਮ ਹੋ ਗਿਆ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Rajesh khannaTina munimDimple kapadiaਬਰਸੀਰਾਜੇਸ਼ ਖੰਨਾ ਟੀਨਾ ਮੁਨੀਮ