FacebookTwitterg+Mail

B'day Spl : ਆਪਣੇ ਜ਼ਮਾਨੇ ਦੇ ਰੋਮਾਂਟਿਕ ਹੀਰੋ ਕਹਾਉਣ ਵਾਲੇ ਰਾਜੇਸ਼ ਖੰਨਾ ਦੀਆਂ ਦੇਖੋ ਕੁਝ ਖਾਸ ਤਸਵੀਰਾਂ

    1/16
29 December, 2016 03:36:55 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਰਾਜੇਸ਼ ਖੰਨਾ ਦਾ ਜਨਮ 29 ਦਸੰਬਰ 1942 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ ਨੇ ਪਰਿਵਾਰ ਦੀ ਮਰਜੀ ਦੇ ਖਿਲਾਫ ਹੋ ਕੇ ਫਿਲਮੀ ਦੁਨੀਆ ਦਾ ਸਫਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਸਾਲ 1966 'ਚ ਫਿਲਮ 'ਆਖਿਰੀ ਖਤ' ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ 'ਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਪਰ ਲੰਬੇ ਸਮੇਂ ਤੱਕ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ। ਸਾਲ 1969 'ਚ ਰਿਲੀਜ਼ ਹੋਈ ਫਿਲਮ 'ਆਰਾਧਨਾ' ਨੇ ਉਨ੍ਹਾਂ ਦੇ ਕੈਰੀਅਰ ਨੂੰ ਉਡਾਨ ਦਿੱਤੀ ਸੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ 15 ਸੁਪਰਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਸੁਪਰ ਸਟਾਰ ਬਣਾ ਦਿੱਤਾ। ਉਨ੍ਹਾਂ ਨੇ 'ਕਟੀ ਪਤੰਗ', 'ਆਨੰਦ', 'ਆਨ ਮਿਲੋ ਸਜਨਾ', 'ਮਹਿਬੂਬ ਕੀ ਮਹਿੰਦੀ', 'ਹਾਥੀ ਮੇਰੇ ਸਾਥੀ', 'ਅੰਦਾਜ਼', 'ਦੋ ਰਾਸਤੇ', 'ਦੁਸ਼ਮਨ', 'ਮੇਰੇ ਜੀਵਨ ਸਾਥੀ', 'ਜੋਰੂ ਕਾ ਗੁਲਾਮ', 'ਆਨ ਮਿਲੋ ਸਜਨਾ', 'ਅਨੁਰਾਗ', 'ਨਮਕ ਹਰਾਮ', 'ਦਾਗ', 'ਹਮਸ਼ਕਲ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਰਾਜੇਸ਼ ਖੰਨਾ ਅੱਜ ਸਾਡੇ 'ਚ ਮੌਜੂਦ ਨਹੀਂ ਹੈ। 'ਕਾਕਾ' ਨੂੰ ਸਾਲ 2005 'ਚ ਫਿਲਮਫੇਅਰ ਲਾਈਵਟਾਈਮ ਅਚੀਵਮੇਂਟ ਐਵਾਰਡ ਨਾਲ ਸਮਾਂਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਦੇਹਾਂਤ 18 ਜੁਲਾਈ 2012 ਨੂੰ ਹੋਇਆ ਸੀ।

Tags: ਰਾਜੇਸ਼ ਖੰਨਾਜਨਮਦਿਨਕੁਝ ਖਾਸ ਤਸਵੀਰਾਂRajesh Khanna birthdays Something Special photographs