FacebookTwitterg+Mail

ਜਦੋ ਰਾਜੇਸ਼ ਖੰਨਾ ਨੂੰ ਆਪਣੇ ਤੋਂ 15 ਸਾਲ ਛੋਟੀ ਡਿੰਪਲ ਨਾਲ ਹੋਇਆ ਪਹਿਲੀ ਨਜ਼ਰ 'ਚ ਪਿਆਰ, ਜਾਣੋ ਪ੍ਰੇਮ ਕਹਾਣੀ!

    1/22
29 December, 2016 04:16:56 PM
ਮੁੰਬਈ—ਬਾਲੀਵੁੱਡ ਦੇ ਨਾਮੀ ਅਭਿਨੇਤਾ ਅਤੇ 'ਰੋਮਾਂਟਿਕ ਹੀਰੋ' ਕਹਾਉਣ ਵਾਲੇ ਰਾਜੇਸ਼ ਖੰਨਾ ਜੇਕਰ ਅੱਜ ਸਾਡੇ ਸਾਰਿਆਂ 'ਚ ਹੁੰਦੇ ਤਾਂ ਅੱਜ ਉਹ 74ਵਾਂ ਜਨਮਦਿਨ ਮਨਾ ਰਹੇ ਹੁੰਦੇ। ਉਨ੍ਹਾਂ ਦਾ 29 ਦਸੰਬਰ, 1942 ਨੂੰ ਅੰਮ੍ਰਿਤਸਰ, ਪੰਜਾਬ 'ਚ ਜਨਮੇ ਰਾਜੇਸ਼, 18 ਜੁਲਾਈ, 2012 ਨੂੰ ਇਸ ਦੁਨੀਆ ਨੂੰ ਅਲਵਿਦਾ ਕਰ ਗਏ। ਰਾਜੇਸ਼ ਖੰਨਾ ਨੇ 1973 'ਚ ਖੁਦ ਤੋਂ 15 ਸਾਲ ਛੋਟੀ ਡਿੰਪਲ ਕਪਾਡੀਆਂ ਨਾਲ ਵਿਆਹ ਕੀਤਾ ਸੀ। ਇਸ ਵਿਆਹ ਦੀ ਖਾਸ ਗੱਲ ਇਹ ਸੀ ਕਿ ਡਿੰਪਲ ਸਿਰਫ 15 ਸਾਲ ਦੀ ਸੀ, ਜਦੋਕਿ ਰਾਜੇਸ਼ ਉਮਰ 'ਚ 31 ਸਾਲ ਦੇ ਸਨ।
ਉਨ੍ਹਾਂ ਦਾ ਪਹਿਲੀ ਮੁਲਾਕਾਤ ਅਹਿਮਦਾਬਾਦ ਦੇ ਨਵਰੰਗਪੁਰਾ ਸਪੋਰਟਸ ਕਲੱਬ 'ਚ ਹੋਈ ਸੀ, ਜਿਸ ਨੂੰ ਬਹੁਤ ਘੱਟ ਦਰਸ਼ਕ ਜਾਣਦੇ ਹਨ। ਜਾਣਕਾਰੀ ਮੁਤਾਬਕ ਬਾਲੀਵੁੱਡ ਦੇ ਸਟਰਡਮ ਰਾਜੇਸ਼ ਖੰਨਾ 70 ਸਾਲ ਦੇ ਦਹਾਕੇ 'ਚ ਨਵਰੰਗਪੁਰਾ ਸਪੋਰਟਸ ਕਲੱਬ ਦੇ ਪ੍ਰੋਗਰਾਮ 'ਚ ਬਤੌਰ ਚੀਫ ਗੈਸਟ ਬਣ ਕੇ ਆਏ ਸਨ। ਇੱਥੇ ਉਨ੍ਹਾ ਦੀ ਮੁਲਾਕਾਤ ਡਿੰਪਲ ਨਾਲ ਹੋਈ ਸੀ ਅਤੇ ਇੰਡਸਟਰੀ 'ਚ ਕਾਕਾ ਕਹਾਉਣ ਵਾਲੇ ਪਹਿਲੀ ਨਜ਼ਰ 'ਚ ਹੀ ਡਿੰਪਲ ਦੇ ਦੀਵਾਨੇ ਹੋ ਗਏ ਸਨ।
ਤਿੰਨ ਸਾਲ ਤੱਕ ਚੱਲਿਆ ਅਫੇਅਰ
- ਰਾਜੇਸ਼ ਖੰਨਾ ਅਤੇ ਡਿੰਪਲ ਦੇ ਬੀਚ ਤਿੰਨ ਸਾਲ ਤੱਕ ਅਫੇਅਰ ਚੱਲਿਆ। ਇਸ ਤੋਂ ਬਾਅਦ 1973 'ਚ ਦੋਵਾਂ ਨੇ ਵਿਆਹ ਕਰ ਲਿਆ ਸੀ। ਹਾਲਾਂਕਿ, ਰਾਜੇਸ਼-ਡਿੰਪਲ ਦੀ ਵਿਹੁਅਤਾ ਜ਼ਿੰਦਗੀ ਜ਼ਿਆਦਾ ਦਿਨਾਂ ਤੱਕ ਨਹੀਂ ਚਲ ਸਕੀ। ਰਾਜੇਸ਼ ਖੰਨਾ ਦਾ ਪਹਿਲਾ ਪਿਆਰ ਅੰਜੂ ਮਹਿੰਦਰ ਸੀ, ਜਦੋਕਿ ਅਨੀਤਾ ਅਡਵਾਨੀ ਨਾਲ ਵੀ ਉਨ੍ਹਾਂ ਦੀ ਲਿਵ-ਇਨ-ਰਿਲੇਸ਼ਨਸ਼ਿਪ ਦੀ ਗੱਲ ਸਾਹਮਣੇ ਆਈ ਸੀ।

Tags: ਰਾਜੇਸ਼ ਖੰਨਾਡਿੰਪਲ ਕਪਾਡੀਆਜਨਮਦਿਨRajesh Khanna Dimple kapadia birthday