FacebookTwitterg+Mail

ਰਜਨੀਕਾਂਤ ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਜਨਮਦਿਨ ਨਾ ਮਨਾਉਣ ਲਈ ਕੀਤੀ ਬੇਨਤੀ

rajinikanth
10 December, 2016 12:17:37 PM
ਚੇਨਈ— ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਅਭਿਨੇਤਾ ਰਜਨੀਕਾਂਤ ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਮੁੱਖ ਮੰਤਰੀ ਜੈਲਲਿਤਾ ਦੇ ਦਿਹਾਂਤ ਦੀ ਖ਼ਬਰ ਨੂੰ ਧਿਆਨ 'ਚ ਲਿਆਉਂਦੇ ਹੋਏ, ਆਉਣ ਵਾਲੀ 12 ਦਸੰਬਰ ਨੂੰ ਆਪਣਾ ਜਨਮਦਿਨ ਨਾ ਮਨਾਉਣ ਲਈ ਕਿਹਾ ਹੈ।
ਰਜਨੀਕਾਂਤ ਦੇ ਪ੍ਰਚਾਰਕ ਨੇ ਇਕ ਟਵੀਟ ਕੀਤਾ ਹੈ, ''ਰਜਨੀਕਾਂਤ ਆਪਣਾ ਜਨਮਦਿਨ ਨਹੀਂ ਮਨਾਉਣਗੇ ਅਤੇ ਬੈਨਰ ਅਤੇ ਪੋਸਟਰ ਤੋਂ ਦੂਰੀ ਬਣਾਈ ਰੱਖਣ ਲਈ ਆਪਣੇ ਪ੍ਰਸ਼ੰਸ਼ਕਾਂ ਨੂੰ ਬੇਨਤੀ ਕੀਤੀ ਹੈ।'' ਸੁਪਰਸਟਾਰ ਰਜਨੀਕਾਂਤ 12 ਦਸੰਬਰ ਨੂੰ 66 ਸਾਲ ਦੇ ਹੋ ਜਾਣਗੇ।

Tags: ਰਜਨੀਕਾਂਤਜੈਲਲਿਤਾ ਜਨਮਦਿਨ Rajinikanth Jayalalitha birthday