FacebookTwitterg+Mail

ਹਾਲੀਵੁੱਡ ਨੇ ਦਿੱਤਾ ਰਜਨੀਕਾਂਤ-ਅਕਸ਼ੇ ਨੂੰ ਧੋਖਾ, ਹੁਣ ਪ੍ਰੋਡਿਊਸਰ ਕਰਨਗੇ ਕੰਪਨੀ 'ਤੇ ਕੇਸ

rajinikanth
09 December, 2017 08:15:48 PM

ਮੁੰਬਈ (ਬਿਊਰੋ)— ਦੱਖਣੀ ਸੁਪਰਸਟਾਰ ਰਜਨੀਕਾਂਤ ਅਤੇ ਬਾਲੀਵੁੱਡ ਦੇ ਮਿਸਟਰ ਖਿਲਾੜੀ ਅਕਸ਼ੇ ਕੁਮਾਰ ਦੀ ਫਿਲਮ '2.0' ਦੀ ਰਿਲੀਜ਼ਿੰਗ ਡੇਟ ਇਕ ਵਾਰ ਫਿਰ ਬਦਲ ਚੁੱਕੀ ਹੈ। ਹੁਣ ਇਹ ਫਿਲਮ ਜਨਵਰੀ ਦੀ ਜਗ੍ਹਾ ਅਪ੍ਰੈਲ 'ਚ ਰਿਲੀਜ਼ ਹੋਵੇਗੀ। ਫਿਲਮ ਦੀ ਰਿਲੀਜ਼ਿੰਗ ਡੇਟ ਟਾਲਣ 'ਤੇ ਤੇਲਗੂ ਫਿਲਮ ਇੰਡਸਟਰੀ ਦੇ ਪ੍ਰਡਿਊਸਰ ਨਿਰਾਸ਼ ਹਨ ਜਿਨ੍ਹਾਂ ਨਿਰਮਾਤਾਵਾਂ ਨੇ ਗਰਮੀ ਦੀਆਂ ਛੁਟੀਆਂ ਨੂੰ ਦੇਖਦੇ ਹੋਏ ਆਪਣੀ ਫਿਲਮ ਅਗਲੇ ਸਾਲ ਅਪ੍ਰੈਲ 'ਚ ਰਿਲੀਜ਼ ਕਰਨ ਲਈ ਸ਼ੈਡਿਊਲ ਕੀਤੀ ਸੀ, ਉਨ੍ਹਾਂ 'ਚ ਫਿਲਮ '2.0' ਦੀ ਰਿਲੀਜ਼ ਟੱਲਣ ਦੀ ਨਿਰਾਸ਼ਾ ਹੈ। ਸੂਤਰਾਂ ਮੁਤਾਬਕ ਪ੍ਰੋਡਕਸ਼ਨ ਹਾਊਸ ਇਸ ਗੱਲ ਨੂੰ ਲੈ ਕੇ ਵੀ. ਐੱਫ. ਐੱਕਸ. ਸਟੂਡਿਊ ਨਾਲ ਨਾਰਾਜ਼ ਹਨ।
ਜਾਣਕਾਰੀ ਮੁਤਾਬਕ ਪ੍ਰੋਡਕਸ਼ਨ ਦੇ ਇਕ ਕਰੀਬੀ ਸੂਤਰ ਨੇ ਦੱਸਿਆ, ''ਫਿਲਮ ਦੀ ਵੀ. ਐੱਫ. ਐੱਕਸ ਦਾ ਕੰਮ ਅਮਰੀਕਾ ਦੀ ਕੰਪਨੀ ਨੂੰ ਦਿੱਤਾ ਗਿਆ, ਜਿਨ੍ਹਾਂ 'ਤੇ ਫਿਲਮ 'ਚ ਸਪੈਸ਼ਲ ਈਵੈਕਟ ਪਾਉਣ ਦਾ ਜਿੰਮਾ ਸੀ, ਅਸੀਂ 10 ਕੰਪਨੀਆਂ ਨੂੰ 1000 ਸ਼ੂਟ ਦਿੱਤੇ ਸਨ, ਹਰ ਕੰਪਨੀ ਨੂੰ 100। ਉਨ੍ਹਾਂ ਸਾਡੇ ਨਾਲ ਧੋਖਾਧੜ੍ਹੀ ਕੀਤੀ ਹੈ ਅਤੇ ਇਸਦੇ ਨਾਲ ਹੀ ਅਸੀਂ ਲੀਗਲ ਐਕਸ਼ਨ ਲਵਾਂਗੇ''। ਕੰਪਨੀ ਨੇ ਸਮੇਂ ਨਾਲ ਆਪਣਾ ਕੰਮ ਪੂਰਾ ਨਹੀਂ ਕੀਤਾ, ਜਿਸ ਕਰਕੇ ਹੁਣ ਫਿਲਮ ਦੀ ਰਿਲੀਜ਼ ਡੇਟ ਅੱਗੇ ਕਰਨੀ ਪਈ ਹੈ। ਨਿਰਮਾਤਾਵਾਂ ਨੇ ਫਿਲਮ ਦਾ ਵੀ. ਐੱਫ. ਐੱਕਸ. ਤਿਆਰ ਕਰਵਾਉਣ ਲਈ ਲਈ ਜਿਨ੍ਹਾਂ ਕੰਪਨੀਆਂ ਨਾਲ ਗੱਲ ਕੀਤੀ ਸੀ। ਉਹ ਉਨ੍ਹਾਂ ਨੂੰ 90 ਫੀਸਦੀ ਰਾਸ਼ੀ ਵੀ ਦੇ ਚੁੱਕੇ ਹਨ। ਹੁਣ ਖਬਰ ਹੈ ਕਿ ਵੀ. ਐੱਫ. ਐੱਕਸ. ਕੰਪਨੀ ਦੀਵਾਲੀਆ ਹੋ ਗਈ ਹੈ।
ਦੱਸਣਯੋਗ ਹੈ ਕਿ ਅਕਸ਼ੇ-ਰਜਨੀਕਾਂਤ ਸਟਾਰਰ ਫਿਲਮ '2.0' ਦੀ ਰਿਲੀਜ਼ਿੰਗ ਡੇਟ ਪਹਿਲਾਂ ਵੀ 2 ਵਾਰ ਬਦਲੀ ਜਾ ਚੁੱਕੀ ਹੈ। ਪਹਿਲੇ ਇਹ ਫਿਲਮ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਣੀ ਸੀ ਪਰ ਇਸ ਦੀ ਰਿਲੀਜ਼ ਡੇਟ ਬਦਲ ਕੇ ਜਨਵਰੀ ਕਰ ਦਿੱਤੀ ਗਈ। ਹੁਣ ਫਿਲਮ ਦੀ ਰਿਲੀਜ਼ ਡੇਟ ਅਪ੍ਰੈਲ ਤੱਕ ਟਾਲ ਦਿੱਤੀ ਗਈ ਹੈ।


Tags: Akshay Kumar Rajinikanth 2 Point 0 VFX Legal Action HIndi Film