FacebookTwitterg+Mail

ਹਵਾ 'ਚ ਉੱਡਣਗੇ ਰਜਨੀਕਾਂਤ-ਅਕਸ਼ੇ, ਗੁਬਾਰੇ ਰਾਹੀਂ ਹੋਵੇਗੀ '2.0' ਦੀ ਪ੍ਰਮੋਸ਼ਨ

rajinikanth akshay kumar
25 June, 2017 06:57:32 PM

ਮੁੰਬਈ— ਰਜਨੀਕਾਂਤ-ਅਕਸ਼ੇ ਕੁਮਾਰ ਸਟਾਰਰ ਫਿਲਮ '2.0' ਦੀ ਪ੍ਰਮੋਸ਼ਨ ਦਾ ਮੇਕਰਜ਼ ਨੇ ਨਵਾਂ ਤਰੀਕਾ ਕੱਢਿਆ ਹੈ। ਇਸ ਫਿਲਮ ਦੀ ਪ੍ਰਮੋਸ਼ਨ ਦੁਨੀਆ ਭਰ 'ਚ ਗਰਮ ਗੈਸ ਵਾਲੇ ਗੁਬਾਰੇ ਰਾਹੀਂ ਹੋਵੇਗੀ। ਫਿਲਮ ਦੇ ਪ੍ਰਚਾਰ ਲਈ ਰਜਨੀਕਾਂਤ ਤੇ ਅਕਸ਼ੇ ਕੁਮਾਰ ਦੀ ਵੱਡੀ ਤਸਵੀਰ ਵਾਲਾ ਗਰਮ ਗੈਸ ਵਾਲਾ ਗੁਬਾਰਾ ਦੁਨੀਆ 'ਚ ਲਿਜਾਇਆ ਜਾਵੇਗਾ।
ਲਾਈਕਾ ਪ੍ਰੋਡਕਸ਼ਨਜ਼ ਦੇ ਕ੍ਰਿਏਟਿਵ ਹੈੱਡ ਰਾਜੂ ਮਹਾਲਿੰਗਮ ਨੇ ਕਿਹਾ, 'ਅਸੀਂ ਦੁਨੀਆ ਭਰ 'ਚ ਹੋਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਗੁਬਾਰੇ ਵਾਲੇ ਤਿਉਹਾਰਾਂ 'ਚ 100 ਫੁੱਟ ਲੰਮਾ ਗਰਮ ਗੈਸ ਵਾਲਾ ਗੁਬਾਰਾ ਲਿਜਾਣ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਲਾਸ ਏਂਜਲਸ 'ਚ ਹਾਲੀਵੁੱਡ ਸਾਈਨ ਬੋਰਡ ਕੋਲ ਵੀ ਗੁਬਾਰੇ ਨੂੰ ਬੰਨ੍ਹਣ ਦੀ ਯੋਜਨਾ ਬਣਾਈ ਹੈ।'
ਪ੍ਰਚਾਰ ਲਈ ਗੁਬਾਰੇ ਕਈ ਸ਼ਹਿਰਾਂ ਤੇ ਦੇਸ਼ਾਂ ਜਿਵੇਂ ਲੰਡਨ, ਦੁਬਈ ਤੇ ਆਸਟ੍ਰੇਲੀਆ ਆਦਿ 'ਚ ਉੱਡੇਗਾ। ਉਨ੍ਹਾਂ ਕਿਹਾ ਕਿ ਕਈ ਭਾਰਤੀ ਸ਼ਹਿਰਾਂ 'ਚ ਵੀ ਗੁਬਾਰੇ ਲਿਜਾਣ ਦੀ ਯੋਜਨਾ ਹੈ, ਜਿਥੇ ਮੰਨੇ-ਪ੍ਰਮੰਨੇ ਸਿਤਾਰੇ ਇਸ ਪ੍ਰਚਾਰ ਪ੍ਰੋਗਰਾਮ 'ਚ ਹਿੱਸਾ ਲੈਣਗੇ।


Tags: Rajinikanth Akshay Kumar Hot Air Balloon Promotion ਰਜਨੀਕਾਂਤ ਅਕਸ਼ੇ ਕੁਮਾਰ