FacebookTwitterg+Mail

ਪ੍ਰੋਡਿਊਸਰਾਂ ਦਾ ਦਾਅਵਾ, 'ਕਬਾਲੀ' ਨੇ ਤੋੜੇ ਬਾਕਸ ਆਫਿਸ ਰਿਕਾਰਡ, ਪਹਿਲੇ ਦਿਨ ਕਮਾਏ 250 ਕਰੋੜ

rajinikanth kabali
23 July, 2016 10:28:17 PM
ਚੇਨਈ— ਰਜਨੀਕਾਂਤ ਦੀ 'ਕਬਾਲੀ' ਫਿਲਮ ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪ੍ਰੋਡਿਊਸਰਾਂ ਦਾ ਦਾਅਵਾ ਹੈ ਕਿ ਸ਼ੁੱਕਰਵਾਰ ਨੂੰ ਰਿਲੀਜ਼ ਹੋਈ 'ਕਬਾਲੀ' ਨੇ ਪਹਿਲੇ ਦਿਨ ਹੀ ਭਾਰਤ 'ਚ 250 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਦੱਸਣਯੋਗ ਹੈ ਕਿ ਇਸ ਸਾਲ ਹੁਣ ਤਕ ਸਲਮਾਨ ਖਾਨ ਸਟਾਰਰ 'ਸੁਲਤਾਨ' ਸਭ ਤੋਂ ਵੱਧ ਪਹਿਲੇ ਦਿਨ ਕਮਾਈ ਕਰਨ ਵਾਲੀ ਫਿਲਮ ਬਣੀ ਹੈ। ਇਸ ਨੇ ਦੇਸ਼ 'ਚ ਪਹਿਲੇ ਦਿਨ 36.5 ਕਰੋੜ ਰੁਪਏ ਕਮਾਏ ਸਨ।
ਫਿਲਮ ਦੇ ਪ੍ਰੋਡਿਊਸਰਾਂ ਮੁਤਾਬਕ 'ਕਬਾਲੀ' ਨੇ ਸਿਰਫ ਤਾਮਿਲਨਾਡੂ 'ਚ 100 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜਦਕਿ 150 ਕਰੋੜ ਰੁਪਏ ਦਾ ਕਾਰੋਬਾਰ ਦੇਸ਼ ਦੇ ਬਾਕੀ ਹਿੱਸਿਆਂ 'ਚ ਹੋਇਆ। ਨਿਊਜ਼ ਏਜੰਸੀ ਪੀ. ਟੀ. ਆਈ. ਮੁਤਾਬਕ, 'ਫਿਲਮ ਨੂੰ ਦੁਨੀਆ ਭਰ ਦੀਆਂ 8 ਤੋਂ 10 ਹਜ਼ਾਰ ਸਕ੍ਰੀਨਾਂ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ 'ਚ ਯੂ. ਐੱਸ. ਦੀਆਂ 480, ਮਲੇਸ਼ੀਆ ਦੀਆਂ 490 ਤੇ ਗਲਫ ਦੇਸ਼ਾਂ ਦੀਆਂ 500 ਸਕ੍ਰੀਨਾਂ ਸ਼ਾਮਲ ਹਨ। ਫਿਲਮ ਨੂੰ ਆਸਟ੍ਰੇਲੀਆ, ਯੂ. ਕੇ., ਨਿਊਜ਼ੀਲੈਂਡ, ਸ੍ਰੀਲੰਕਾ, ਸਵਿਟਜ਼ਰਲੈਂਡ, ਡੈਨਮਾਰਕ, ਹਾਲੈਂਡ, ਸਵੀਡਨ, ਸਾਊਥ ਅਫਰੀਕਾ ਤੇ ਨਾਈਜੀਰੀਆ 'ਚ ਵੀ ਰਿਲੀਜ਼ ਕੀਤਾ ਗਿਆ ਹੈ।' ਫਿਲਮ ਨੇ ਲਗਭਗ 100 ਕਰੋੜ ਰੁਪਏ ਦਾ ਕਾਰੋਬਾਰ ਦੁਨੀਆ ਦੇ ਬਾਕੀ ਹਿੱਸਿਆਂ 'ਚ ਕੀਤਾ ਹੈ।

Tags: ਰਜਨੀਕਾਂਤ ਕਬਾਲੀ Rajinikanth Kabali