FacebookTwitterg+Mail

ਰਿਐਲਿਟੀ ਸ਼ੋਅ ਦੌਰਾਨ ਗੰਭੀਰ ਸੱਟ ਦੇ ਸ਼ਿਕਾਰ ਹੋਏ ਰਾਜਕੁਮਾਰ ਰਾਓ, ਹੋਣਾ ਪਿਆ ਹਸਪਤਾਲ 'ਚ ਭਰਤੀ

rajkummar rao
23 October, 2017 06:55:02 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ ਨੂੰ ਸ਼ੂਟ ਦੌਰਾਨ ਗੰਭੀਰ ਸੱਟ ਲੱਗੀ ਹੈ।  ਉਨ੍ਹਾਂ ਨਾਲ ਇਹ ਹਾਦਸਾ ਰਿਐਲਿਟੀ ਸ਼ੋਅ ਦੌਰਾਨ ਹੋਇਆ। ਦਰਸਅਲ ਰਾਜਕੁਮਾਰ ਰਾਓ, ਫਰਾਹ ਖਾਨ ਦੇ ਰਿਐਲਿਟੀ ਸ਼ੋਅ 'ਲਿਪ ਸਿੰਗ ਬੈਟਲ' ਸ਼ੋਅ 'ਤੇ ਪਹੁੰਚੇ ਜਿੱਥੇ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਉਨ੍ਹਾਂ ਦਾ ਪੈਰ ਫਰੈਕਚਰ ਹੋ ਗਿਆ। ਮੁੰਬਈ ਦੇ ਯਸ਼ਰਾਜ ਸਟੂਡਿਓ 'ਚ ਰਿਐਲਿਟੀ ਸ਼ੋਅ ਦਾ ਸ਼ੂਟ ਚੱਲ ਰਿਹਾ ਹੈ, ਅਚਾਨਕ ਡਾਂਸ ਕਰਦੇ ਹੋਏ ਰਾਜਕੁਮਾਰ ਰਾਓ ਕੁੱਦੇ ਅਤੇ ਉਨ੍ਹਾਂ ਦਾ ਪੈਰ ਫਰੈਕਚਰ ਹੋ ਗਿਆ ਜਿਸ ਵਜ੍ਹਾ ਕਰਕੇ ਉਨ੍ਹਾਂ ਨੂੰ ਹਸਪਤਾਲ ਭਰਤੀ ਹੋਣਾ ਪਿਆ।


ਦੱਸਣਯੋਗ ਹੈ ਕਿ ਰਿਐਲਿਟੀ ਸ਼ੋਅ 'ਲਿਪ ਸਿੰਗ ਬੈਟਲ' 'ਚ ਰਾਓ ਨੇ ਅਕਸ਼ੇ ਦੇ ਗੀਤ 'ਚਿੰਤਾ ਨਾ ਚਿਤਾ ਚਿਤਾ' 'ਤੇ ਡਾਂਸ ਕਰ ਰਹੇ ਸੀ। ਇਸ ਗੱਲ ਦੀ ਜਾਣਕਾਰੀ ਖੁਦ ਰਾਜਕੁਮਾਰ ਰਾਓ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ ਜਿਸ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਦੇ ਪੈਰ 'ਤੇ ਸੱਟ ਲੱਗੀ ਹੈ। ਇਸ ਤਸਵੀਰ 'ਚ ਰਾਓ ਤੋਂ ਇਲਾਵਾ ਫਰਾਹ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਾਜਕੁਮਾਰ ਰਾਓ ਨੇ ਲਿਖਿਆ, ''ਹਾਂ, ਮੇਰਾ ਪੈਰ ਟੁੱਟ ਚੁੱਕਿਆ ਹੈ, ਧੰਨਵਾਦ ਫਰਾਹ ਖਾਨ, ਪਤਰਲੇਖਾ ਸਪੋਟਸ ਲਈ ਅਤੇ ਸੌਰੀ ਕ੍ਰਿਤੀ ਅਤੇ ਟੀਮ, ਕਿਉਂਕਿ ਮੈਂ ਸ਼ੋਅ ਨਹੀਂ ਕਰ ਪਾਇਆ''।


Tags: Rajkummar Rao Lip Sing Battle fractures ankle shooting TV Show Hospital