FacebookTwitterg+Mail

ਕੁੜੀਆਂ ਨਾਲ ਇਸ ਸ਼ਖਸ ਨੇ ਕੀਤੀ ਬਦਤਮੀਜ਼ੀ, ਨਿਕਲਿਆ ਸਲਮਾਨ ਦਾ ਮੇਕਅੱਪ ਆਰਟੀਸਟ

raju nag
17 January, 2018 05:33:50 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਖਤਮ ਹੋ ਚੁੱਕਾ ਹੈ ਪਰ ਇਸ ਨਾਲ ਜੁੜੀਆਂ ਖਬਰਾਂ ਤੇ ਗਾਸਿਪ ਫਿਲਹਾਲ ਰੁੱਕਣ ਦਾ ਨਾ ਨਹੀਂ ਲੈ ਰਹੀਆਂ। ਹੁਣ ਇਸ ਦੀ ਇਕ ਹੋਰ ਖਬਰ ਸਾਹਮਣੇ ਆਈ ਹੈ। ਅਸਲ 'ਚ ਫਿਨਾਲੇ ਤੋਂ ਬਾਅਦ ਸਲਮਾਨ ਨੇ ਜੋ ਆਫਟਰ ਪਾਰਟੀ ਦਿੱਤੀ ਸੀ, ਉਸ 'ਚ ਕੁਝ ਮੁਕਾਬਲੇਬਾਜਾਂ ਨੂੰ ਇਕ ਮੇਕਅੱਪ ਆਰਟੀਸਟ ਦੀ ਬਦਤਮੀਜ਼ੀ ਝੇਲਣੀ ਪਈ ਸੀ। ਖਬਰ ਮੁਤਾਬਕ ਇਸ ਪਾਰਟੀ 'ਚ ਨਸ਼ੇ 'ਚ ਟੱਲੀ ਇਕ ਸ਼ਖਸ ਆਇਆ ਤੇ ਲੜਕੀਆਂ ਦੇ ਕਰੀਬ ਜਾ ਕੇ ਡਾਂਸ ਕਰਨ ਲੱਗਾ। ਇਸ ਹਰਕਤ ਨਾਲ ਡਾਂਸ ਫਲੋਰ 'ਤੇ ਮੌਜੂਦ ਲੜਕੀਆਂ ਅਸਹਿਜ ਮਹਿਸੂਸ ਕਰਨ ਲੱਗੀਆਂ।

ਉਨ੍ਹਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਸ਼ੇ 'ਚ ਇੰਨਾ ਟੱਲੀ ਸੀ ਕਿ ਉੱਥੋਂ ਜਾਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਉਸ ਦੀਆਂ ਅਜਿਹੀਆਂ ਹਰਕਤਾਂ ਕਾਰਨ ਸਾਰੇ ਮੁਕਾਬਲੇਬਾਜ ਉਸ ਤੋਂ ਦੂਰ ਹੋਣ ਲੱਗੇ। ਗੱਲ ਇੰਨੀ ਵੱਧ ਗਈ ਕਿ ਸਲਮਾਨ ਨੂੰ ਇਸ ਮਾਮਲੇ 'ਚ ਦਖਲ ਦੇਣਾ ਪਿਆ। ਉਸ ਸਮੇਂ ਪਤਾ ਲੱਗਾ ਕਿ ਉਹ ਸਲਮਾਨ ਖਾਨ ਦਾ ਮੇਕਅੱਪ ਆਰਟੀਸਟ ਰਾਜੂ ਨਾਗ ਸੀ। ਨਾਗ ਦੀ ਇਸ ਹਰਕਤ ਦਾ ਪਤਾ ਚੱਲਦੇ ਹੀ ਸਲਮਾਨ ਨੇ ਉਸ ਨੂੰ ਗੱਡੀ 'ਚ ਬਿਠਾ ਕੇ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਸਾਰਿਆ ਨੇ ਰਾਹਤ ਦਾ ਸਾਹ ਲਿਆ ਤੇ ਪਾਰਟੀ ਮੁੜ ਸ਼ੁਰੂ ਹੋ ਗਈ।

Punjabi Bollywood Tadka


Tags: Sapna ChoudharyBenafsha SoonawallaArshi KhanSalman KhanBigg Boss11 Raju Nagਬਿੱਗ ਬੌਸ 11 ਸਲਮਾਨ ਖਾਨ

Edited By

Chanda Verma

Chanda Verma is News Editor at Jagbani.