FacebookTwitterg+Mail

ਸ਼ਰਾਬ ਪੀਣ ਮਗਰੋਂ ਬਦਲ ਜਾਂਦੈ ਕਪਿਲ : ਰਾਜੂ ਸ਼੍ਰੀਵਾਸਤਵ

raju srivastav
29 March, 2017 10:50:43 AM
ਮੁੰਬਈ—ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਦੇ ਫਲਾਈਟ ਵਿਚ ਸ਼ਰਾਬ ਪੀ ਕੇ ਆਪਣੀ ਟੀਮ ਨਾਲ ਗਲਤ ਵਿਵਹਾਰ ਅਤੇ ਗਾਲ੍ਹਾਂ ਕੱਢਣ ਤੋਂ ਬਾਅਦ ਉਸ ਦੇ ਕਾਮੇਡੀ ਸ਼ੋਅ 'ਤੇ ਕਾਲੇ ਬੱਦਲ ਮੰਡਰਾ ਰਹੇ ਸਨ ਅਤੇ ਪਿਛਲੇ ਹਫਤੇ ਕਪਿਲ ਨੂੰ ਸੁਨੀਲ ਗਰੋਵਰ ਅਤੇ ਟੀਮ ਦੇ ਬਿਨਾਂ ਐਪੀਸੋਡ ਸ਼ੂਟ ਕਰਨਾ ਪਿਆ, ਜਿਸ ਵਿਚ ਰਾਜੂ ਸ਼੍ਰੀਵਾਸਤਵ, ਸੁਨੀਲ ਪਾਲ ਅਤੇ ਅਹਿਸਾਨ ਕੁਰੈਸ਼ੀ ਸ਼ਾਮਲ ਹੋਏ ਸਨ। ਸਪੈਸ਼ਲ ਐਪੀਸੋਡ ਦਾ ਹਿੱਸਾ ਰਾਜੂ ਸ਼੍ਰੀਵਾਸਤਵ ਨੇ ਕਿਹਾ ਕਿ ਕਪਿਲ ਕਾਮਯਾਬੀ ਦੇ ਦਬਾਅ ਨੂੰ ਝੱਲ ਨਹੀਂ ਰਹੇ ਹਨ। ਮੈਨੂੰ ਨਹੀਂ ਲਗਦਾ ਹੈ ਕਿ ਉਹ ਬਦਤਮੀਜ਼ ਹਨ। ਮੈਨੂੰ ਬਸ ਇਹ ਲੱਗਦਾ ਹੈ ਕਿ ਉਹ ਆਉਣ ਵਾਲੇ ਦਬਾਅ ਨੂੰ ਬਰਦਾਸ਼ਤ ਨਹੀਂ ਕਰ ਰਹੇ ਹਨ। ਉਸ ਨੇ ਕਿਹਾ ਕਿ ਕਪਿਲ ਸ਼ਰਾਬ ਪੀਣ ਮਰਗੋਂ ਬੇਕਾਬੂ ਅਤੇ ਗੁੱਸੇ ਵਿਚ ਆ ਜਾਂਦੇ ਹਨ ਪਰ ਨਾਰਮਲੀ ਉਹ ਪੂਰੀ ਤਰ੍ਹਾਂ ਠੀਕ ਰਹਿੰਦੇ ਹਨ। ਸ਼ਰਾਬ ਪੀ ਕੇ ਬਦਲ ਜਾਂਦੇ ਹਨ। ਇਹ ਬਹੁਤ ਮਾੜਾ ਕੰਮ ਹੈ। ਲੋਕ ਸਾਡੇ ਨਾਲ ਤਾਂ ਹੀ ਪਿਆਰ ਕਰਨਗੇ ਜੇਕਰ ਅਸੀਂ ਸ਼ਰਾਬ ਪੀਣ ਮਗਰੋਂ ਵੀ ਨਾਰਮਲ ਵਿਵਹਾਰ ਕਰੀਏ।

Tags: Raju SrivastavKapil SharmaThe Kapil Sharma showSunil Groverਕਪਿਲ ਸ਼ਰਮਾਕਾਮੇਡੀਅਨਸੁਨੀਲ ਗਰੋਵਰ