FacebookTwitterg+Mail

ਰਾਜਵੀਰ ਜਵੰਦਾ ਸਿੰਗਲ ਟਰੈਕ 'ਕੰਗਣੀ' ਨਾਲ ਚਰਚਾ 'ਚ

24 February, 2017 12:31:54 PM
ਜਲੰਧਰ— 'ਸ਼ਾਨਦਾਰ ਬੰਦਿਆਂ ਨਾਲ ਰਹਿਨੇ ਆਂ' ਗੀਤ ਦਾ ਗਾਇਕ ਰਾਜਵੀਰ ਜਵੰਦਾ ਆਪਣੇ ਨਵੇਂ ਸਿੰਗਲ ਟਰੈਕ 'ਕੰਗਣੀ' ਨਾਲ ਚਰਚਾ ਵਿਚ ਹੈ। ਜਾਣਕਾਰੀ ਦਿੰਦਿਆਂ ਪੇਸ਼ਕਾਰ ਜਸਵੀਰਪਾਲ ਸਿੰਘ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਜੱਸ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਗਿੱਲ ਰੌਂਤਾ ਨੇ। ਇਸ ਦਾ ਵੀਡੀਓ ਗੈਰੀ ਦਿਓਲ ਵੱਲੋਂ ਸ਼ੂਟ ਕੀਤਾ ਗਿਆ ਹੈ। ਇਹ ਗੀਤ ਨੂੰ ਯੂ-ਟਿਊਬ 18 ਫਰਵਰੀ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ 7 ਲੱਖ ਤੋਂ ਵੀ ਜ਼ਿਆਦਾ ਦਰਸ਼ਕਾਂ ਨੇ ਦੇਖਿਆ ਹੈ। 'ਮਾਈ ਲਾਈਫ ਮਾਈ ਸਟੋਰੀ' ਹਫਤੇਦਾਰ ਪ੍ਰੋਗਰਾਮ ਹੈ, ਜਿਸ 'ਚ ਹਿੰਦੀ ਸਿਨੇਮਾ ਦੇ ਮਸ਼ਹੂਰ ਸਿਤਾਰੇ ਆਪਣੀ ਨਿੱਜ਼ੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਦਾ ਜ਼ਿਕਰ ਕਰਨਗੇ। ਦੱਸਣਯੋਗ ਹੈ ਕਿ, ਜੀਨਤ ਅਮਾਨ 'ਹਰੇ ਰਾਮਾ ਹਰੇ ਕ੍ਰਿਸ਼ਨਾ', 'ਲਾਵਾਰਿਸ', 'ਕੁਰਬਾਨੀ' ਅਤੇ ਰੋਟੀ ਕਪੜਾ ਔਰ ਮਕਾਨ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Tags: Rajvir JawandaKanganiJasvirpal Singhਰਾਜਵੀਰ ਜਵੰਦਾਕੰਗਣੀ