FacebookTwitterg+Mail

Video: ਰਾਜਵੀਰ ਜਵੰਧਾ 'ਕੰਗਣੀ' ਗੀਤ ਨਾਲ ਛਾਇਆ ਦਰਸ਼ਕਾਂ 'ਚ

22 March, 2017 02:33:07 PM
ਜਲੰਧਰ- 'ਸ਼ਾਨਦਾਰ ਬੰਦਿਆਂ ਨਾ ਰਹਿਨੇ ਆਂ' ਗੀਤ ਨਾਲ ਪੰਜਾਬੀ ਸੰਗੀਤ ਜਗਤ 'ਚ ਨਵਾਂ ਇਤਿਹਾਸ ਬਣਾਉਣ ਵਾਲੇ ਨੌਜਵਾਨ ਗਾਇਕ ਮਸ਼ਹੂਰ ਗਾਇਕ ਰਾਜਵੀਰ ਜਵੰਧਾ ਸਰੋਤਿਆਂ ਦੀ ਕਚਹਿਰੀ 'ਚ ਆਪਣਾ ਨਵਾਂ ਗੀਤ 'ਕੰਗਣੀ' ਲੈ ਕੇ 18 ਫਰਵਰੀ ਨੂੰ ਹਾਜ਼ਰ ਹੋਇਆ ਹੈ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ। ਰਾਜਵੀਰ ਜਵੰਧਾ ਦੇ ਇਸ ਗੀਤ ਨੂੰ ਕਲਮਬਧ ਗਿੱਲ ਰੌਂਤਾ ਨੇ ਕੀਤਾ ਹੈ ਅਤੇ ਸੰਗੀਤਕ ਧੁਨਾਂ ਮਿਕਸ ਸਿੰਘ ਨੇ ਦਿੱਤੀਆਂ ਹਨ। ਜੱਸ ਰਿਕਾਰਡਜ਼ ਅਤੇ ਜਸਵੀਰਪਾਲ ਸਿੰਘ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਯੂ.ਟਿਊਬ 'ਤੇ ਖਬਰ ਲਿਖਣ ਮੁਤਾਬਕ ਲਗਭਗ 57 ਲੱਖ ਜ਼ਿਆਦਾ ਵਾਰ ਦੇਸ਼-ਵਿਦੇਸ਼ 'ਚ ਦੇਖਿਆ ਜਾ ਚੁੱਕਾ ਹੈ। ਰਾਜਵੀਰ ਜਵੰਧਾ ਦੇ ਇਸ ਗੀਤ ਦੀ ਮਿਆਦ 3 ਮਿੰਟ 37 ਸੈਕਿੰਡ ਦੀ ਹੈ।

Tags: Rajvir JawandaKanganiGill Raunta ਰਾਜਵੀਰ ਜਵੰਧਾਕੰਗਣੀ