FacebookTwitterg+Mail

'ਸ਼ਾਨਦਾਰ', 'ਕੰਗਣੀ' ਤੋਂ ਬਾਅਦ ਰਾਜਵੀਰ ਜਵੰਦਾ ਦਾ ਸਿੰਗਲ ਟਰੈਕ 'ਦਲੇਰ' ਹੋਇਆ ਰਿਲੀਜ਼

rajvir jawanda
19 September, 2017 01:59:08 PM

ਜਲੰਧਰ— 'ਸ਼ਾਨਦਾਰ', 'ਕੰਗਣੀ', 'ਮੁਕਾਬਲਾ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ ਵਿਚ ਆਏ ਗਾਇਕ ਰਾਜਵੀਰ ਜਵੰਧਾ ਦਾ ਨਵਾਂ ਸਿੰਗਲ ਟਰੈਕ 'ਦਲੇਰ', ਜੋ ਕਿ ਅੱਜ ਪੇਸ਼ਕਾਰ ਜਸਵੀਰ ਪਾਲ ਸਿੰਘ ਤੇ ਜੱਸ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਜਸਵੀਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਮਿਕਸ ਸਿੰਘ ਵਲੋਂ ਤਿਆਰ ਕੀਤਾ  ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਗਿੱਲ ਰੌਂਤਾ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਹੈਰੀ ਪ੍ਰੀਤ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ਜੋ ਕਿ 19 ਸਤੰਬਰ ਨੂੰ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Tags: Jass recordsJasvirpal SinghRajvir jawandaDalerPunjabi songਸ਼ਾਨਦਾਰਕੰਗਣੀ ਮੁਕਾਬਲਾ