FacebookTwitterg+Mail

ਰਾਖੀ ਸਾਵੰਤ ਨੇ ਕੀਤਾ ਆਪਣੇ ਬਾਰੇ 'ਚ ਖੁਲਾਸਾ, ਪੈਸਿਆਂ ਲਈ ਕੀਤੀ ਸੀ ਮੰਗਣੀ

    1/7
10 December, 2016 05:43:22 PM
ਨਵੀਂ ਦਿੱਲੀ- 'ਬਿਗ ਬੌਸ' ਦੇ ਪਹਿਲੇ ਸੀਜ਼ਨ ਦੀ ਉਮੀਦਵਾਰ ਰਹੀ ਅਤੇ ਟੀ. ਵੀ. 'ਤੇ ਸਵੰਬਰ ਰਚਾ ਚੁੱਕੀ ਰਾਖੀ ਸਾਵੰਤ ਨੇ ਆਪਣੇ ਬਾਰੇ 'ਚ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਨ੍ਹਾਂ ਅਨੁਸਾਰ, ਉਨ੍ਹਾਂ ਨੇ ਐੱਨ. ਆਰ. ਆਈ. ਬਿਜਨੈੱਸਮੈਨ ਈਲੇਸ਼ ਪਰੁਜਨਵਾਲਾ ਨਾਲ ਪੈਸਿਆਂ ਲਈ ਮੰਗਣੀ ਕੀਤੀ ਸੀ। ਇਨ੍ਹਾਂ ਹੀ ਨਹੀਂ, ਰਾਖੀ ਨੇ ਇਸ ਗੱਲ ਦਾ ਵੀ ਖੁਲਾਸਾ ਵੀ ਕੀਤਾ ਹੈ ਕਿ ਉਨ੍ਹਾਂ ਦਾ ਵਿਆਹ ਕਿਉਂ ਨਹੀਂ ਹੋ ਪਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਰਾਖੀ ਨੇ ਸੱਤ ਸਾਲ ਪਹਿਲੇ ਟੀ. ਵੀ. 'ਤੇ 'ਰਾਖੀ ਦਾ ਸਵੰਬਰ' ਨਾਂ ਦੇ ਰਿਐਲਟੀ ਸ਼ੋਅ ਨੂੰ ਹੋਸਟ ਕੀਤਾ ਸੀ। ਸ਼ੋਅ ਦਾ ਦਾਅਵਾ ਸੀ ਕਿ ਇਸ ਨੂੰ ਜਿੱਤਣ ਵਾਲੇ ਨਾਲ ਰਾਖੀ ਵਿਆਹ ਕਰੇਗੀ ਪਰ ਉਨ੍ਹਾਂ ਨੇ ਜੇਤੂ ਈਲੇਸ਼ ਨਾਲ ਮੰਗਣੀ ਕੀਤੀ ਅਤੇ ਬਾਅਦ 'ਚ ਰਿਸ਼ਤਾ ਤੋੜ ਲਿਆ। ਹੁਣ ਰਾਖੀ ਨੇ ਇਸ ਨੂੰ ਲੈ ਕੇ ਕਿਹਾ ਹੈ,''ਮੈਂ ਝੂਠ ਕਿਉਂ ਬੋਲਾ। ਮੈਂ ਈਲੇਸ਼ ਨਾਲ ਪੈਸਿਆਂ ਲਈ ਵਿਆਹ ਕੀਤਾ ਸੀ, ਕਿਉਂਕਿ ਮੈਂ ਫਲੈਟ ਖਰੀਦਣਾ ਸੀ।''
ਰਾਖੀ ਨੇ ਈਲੇਸ਼ ਨਾਲ ਰਿਸ਼ਤਾ ਕਿਉਂ ਤੋੜਿਆ। ਇਸ ਦੇ ਜਵਾਬ 'ਚ ਉਹ ਕਹਿੰਦੀ ਹੈ,''ਭਵਿੱਖ 'ਚ ਮੈਂ ਤਲਾਕ ਲੈਣ ਲਈ ਮੈਂ ਕਿਸੇ ਨਾਲ ਵਿਆਹ ਨਹੀਂ ਕਰ ਸਕਦੀ।'' ਜਦੋਂ ਰਾਖੀ ਤੋਂ ਪੁੱਛਿਆ ਗਿਆ ਕਿ ਅਜੇ ਤੱਕ ਵਿਆਹ ਕਿਉਂ ਨਹੀਂ ਹੋਇਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ,''ਮੀਡੀਆ ਨੇ ਮੇਰਾ ਅਕਸ ਖਰਾਬ ਕਰ ਦਿੱਤਾ ਹੈ, ਜਿਸ ਕਾਰਨ ਮੈਨੂੰ ਚੰਗੇ ਰਿਸ਼ਤੇ ਨਹੀਂ ਮਿਲ ਪਾ ਰਹੇ ਹਨ।''
ਜਦੋਂ ਰਾਖੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਲਾਈਫ ਪਾਰਟਨਰ ਚਾਹੀਦਾ ਹੈ? ਤਾਂ ਇਸ ਸਵਾਲ ਦੇ ਜਵਾਬ 'ਚ ਰਾਖੀ ਕਹਿੰਦੀ ਹੈ,''ਮੈਂ ਕਿਸੇ ਨੌਜਵਾਨ ਲੜਕੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ। ਮੈਨੂੰ ਅਜਿਹਾ ਇਨਸਾਨ ਲਾਈਫ ਪਾਰਟਨਰ ਦੇ ਰੂਪ 'ਚ ਚਾਹੀਦਾ, ਜੋ ਮੇਰਾ ਖਿਆਲ ਰੱਖ ਸਕੇ ਅਤੇ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ।'' ਖਬਰਾਂ ਦੀ ਮੰਨੀਏ ਤਾਂ ਰਾਖੀ ਜਲਦ ਹੀ ਟੀ. ਵੀ. ਕ੍ਰਾਈਮ ਸ਼ੋਅ 'ਸਾਵਧਾਨ ਇੰਡੀਆ' 'ਚ ਨੂੰਹ ਦਾ ਰੋਲ ਕਰਦੀ ਨਜ਼ਰ ਆਵੇਗੀ, ਜੋ 16 ਸਾਲ ਦੇ ਲੜਕੇ ਨਾਲ ਵਿਆਹ ਕਰ ਲੈਂਦੀ ਹੈ। ਇਸੇ ਨੂੰ ਲੈ ਕੇ ਰਾਖੀ ਨੇ ਆਪਣੀ ਨਿਜੀ ਜ਼ਿੰਦਗੀ ਦੀਆਂ ਕੁਝ ਗੱਲਾਂ ਮੀਡੀਆ ਨਾਲ ਸ਼ੇਅਰ ਕੀਤੀਆਂ ਹਨ।

Tags: ਰਾਖੀ ਸਾਵੰਤ ਮੰਗਣੀਪੈਸਿਆਂ elesh parujanwala Rakhi Sawant engagement moneyਈਲੇਸ਼ ਪਰੁਜਨਵਾਲਾ

About The Author

Anuradha Sharma

Anuradha Sharma is News Editor at Jagbani.