FacebookTwitterg+Mail

ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਰਾਖੀ ਸਾਵੰਤ ਨੇ ਮਿਲਵਾਇਆ ਆਪਣੇ ਲਾੜੇ ਨਾਲ

rakhi sawant latest videos
10 December, 2017 02:03:19 PM

ਮੁੰਬਈ (ਬਿਊਰੋ)— ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਲਾਈਮਲਾਈਟ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਹਾਲ ਹੀ 'ਚ ਇਕ ਨਵੀਂ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਆਪਣੇ ਹੋਣ ਵਾਲੇ ਲਾੜੇ ਨਾਲ ਮਿਲਵਾਇਆ ਹੈ।
ਰਾਖੀ ਨੇ ਇਕ ਨਹੀਂ, ਸਗੋਂ ਦੋ ਵੀਡੀਓਜ਼ ਪੋਸਟ ਕੀਤੀਆਂ ਹਨ। ਰਾਖੀ ਦੇ ਵਿਆਹ ਦਾ ਸਾਰਿਆਂ ਨੂੰ ਕਾਫੀ ਇੰਤਜ਼ਾਰ ਹੈ। ਸਵੰਬਰ ਤੋਂ ਬਾਅਦ ਵੀ ਜਦੋਂ ਰਾਖੀ ਨੇ ਵਿਆਹ ਨਹੀਂ ਕਰਵਾਇਆ ਤਾਂ ਇਸ ਤੋਂ ਬਾਅਦ ਫੈਨਜ਼ ਵਿਚਾਲੇ ਉਸ ਦੇ ਵਿਆਹ ਨੂੰ ਲੈ ਕੇ ਬੇਸਬਰੀ ਵੱਧ ਗਈ ਸੀ।

ਇਸ ਵਾਰ ਵੀ ਇਹ ਕਹਿਣਾ ਕਾਫੀ ਮੁਸ਼ਕਿਲ ਹੈ ਕਿ ਰਾਖੀ ਅਸਲ 'ਚ ਵਿਆਹ ਕਰਵਾਏਗੀ ਜਾਂ ਨਹੀਂ। ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਰਾਖੀ ਪੀ. ਐੱਮ. ਮੋਦੀ ਨੂੰ ਆਪਣੇ ਲਾੜੇ ਨਾਲ ਖਾਸ ਤੌਰ 'ਤੇ ਮਿਲਵਾਉਣਾ ਚਾਹੁੰਦੀ ਹੈ।

ਵੀਡੀਓ 'ਚ ਰਾਖੀ ਕਹਿ ਰਹੀ ਹੈ, 'ਦੋਸਤੋਂ ਮੇਰੇ ਲਾੜੇ ਨਾਲ ਮਿਲੋ... ਮੋਦੀ ਜੀ ਆਪਣੇ ਜਵਾਈ ਨੂੰ ਮਿਲ ਲਓ... ਦੇਖੋ ਕਿੰਨਾ ਸਮਾਰਟ ਹੈ।' ਇਸ ਤੋਂ ਪਹਿਲਾਂ ਰਾਖੀ ਸਾਵੰਤ ਨੇ ਅਜਿਹੀ ਡਰੈੱਸ ਪਹਿਨੀ ਸੀ, ਜਿਸ 'ਤੇ ਪੀ. ਐੱਮ. ਮੋਦੀ ਦੀਆਂ ਤਸਵੀਰਾਂ ਛਪੀਆਂ ਸਨ। ਇਸ ਨੂੰ ਲੈ ਕੇ ਰਾਖੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਕੀਤਾ ਗਿਆ ਸੀ ਤੇ ਵਿਵਾਦਾਂ 'ਚ ਵੀ ਰਹੀ ਸੀ।


Tags: Rakhi Sawant Instagram PM Modi Groom