FacebookTwitterg+Mail

ਰਾਖੀ ਸਾਵੰਤ ਨੇ ਲਗਾਇਆ ਸੰਨੀ ਲਿਓਨੀ 'ਤੇ ਗੰਭੀਰ ਦੋਸ਼, ਜਾਣ ਤੁਸੀਂ ਵੀ ਪੈ ਜਾਓਗੇ ਸੋਚਾਂ 'ਚ

rakhi sawant sunny leone new shocking controversy
12 March, 2018 09:14:51 PM

ਮੁੰਬਈ (ਬਿਊਰੋ)— ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਇਕ ਵਾਰ ਮੁੜ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਹ ਵੀ ਅਜਿਹਾ ਵਿਵਾਦ, ਜੋ ਦੋ ਅਭਿਨੇਤਰੀਆਂ ਵਿਚਾਲੇ ਹਮੇਸ਼ਾ ਲਈ ਦੂਰੀਆਂ ਬਣਾ ਦੇਵੇਗਾ। ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੇ ਇਕ ਇੰਟਰਵਿਊ 'ਚ ਕਿਹਾ, 'ਸੰਨੀ ਲਿਓਨੀ ਨੇ ਮੇਰਾ ਫੋਨ ਨੰਬਰ ਪੋਰਨ ਇੰਡਸਟਰੀ ਵਾਲਿਆਂ ਨੂੰ ਦੇ ਦਿੱਤਾ ਹੈ ਤੇ ਉਸ ਦੇ ਅਜਿਹਾ ਕਰਨ ਤੋਂ ਬਾਅਦ ਲਗਾਤਾਰ ਮੈਨੂੰ ਫੋਨ ਆ ਰਹੇ ਹਨ, ਜਿਨ੍ਹਾਂ ਤੋਂ ਮੈਂ ਕਾਫੀ ਪ੍ਰੇਸ਼ਾਨ ਹੋ ਗਈ ਹੈ।'
Punjabi Bollywood Tadka
ਰਾਖੀ ਨੇ ਕਿਹਾ, 'ਸੰਨੀ ਨੇ ਮੇਰਾ ਨੰਬਰ ਐਡਲਟ ਐਂਟਰਟੇਨਮੈਂਟ ਇੰਡਸਟਰੀ ਨੂੰ ਦੇ ਦਿੱਤਾ ਹੈ, ਜਿਸ ਤੋਂ ਬਾਅਦ ਕੁਝ ਲੋਕ ਮੈਨੂੰ ਫੋਨ ਕਰ ਰਹੇ ਹਨ, ਉਹ ਮੇਰੇ ਵੀਡੀਓ ਤੇ ਮੈਡੀਕਲ ਸਰਟੀਫਿਕੇਟ ਬਾਰੇ ਪੁੱਛ ਰਹੇ ਹਨ ਤੇ ਮੈਨੂੰ ਮੋਟੀ ਰਕਮ ਦਾ ਆਫਰ ਵੀ ਦੇ ਰਹੇ ਹਨ ਪਰ ਇਸ ਕੰਮ 'ਚ ਮੇਰੀ ਬਿਲਕੁਲ ਵੀ ਰੁਚੀ ਨਹੀਂ ਹੈ। ਮੈਂ ਮਰਨਾ ਪਸੰਦ ਕਰਾਂਗੀ ਪਰ ਉਸ ਦੁਨੀਆ 'ਚ ਜਾਣਾ ਨਹੀਂ ਪਸੰਦ ਕਰਾਂਗੀ।'
Punjabi Bollywood Tadka
ਰਾਖੀ ਨੇ ਇਸ ਦੀ ਵਜ੍ਹਾ ਬਾਰੇ ਬੋਲਦਿਆਂ ਕਿਹਾ, 'ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਮੈਂ ਸੰਨੀ ਦੇ ਜੁੜਵਾ ਬੱਚਿਆਂ ਦੇ ਹੋਣ 'ਤੇ ਵਧਾਈ ਦੇਣ ਲਈ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਸੰਨੀ ਨੇ ਮੈਨੂੰ ਇਕ ਅਣਜਾਨ ਨੰਬਰ ਤੋਂ ਫੋਨ ਕੀਤਾ ਤੇ ਪੁੱਛਿਆ ਕਿ ਕੀ ਮੈਂ ਉਸ ਤੋਂ ਸੜਦੀ ਹਾਂ। ਮੈਂ ਕਿਉਂ ਸੜਾਂਗੀ? ਮੈਂ ਬਾਲੀਵੁੱਡ 'ਚ ਬਹੁਚ ਚੰਗਾ ਕੰਮ ਕੀਤਾ ਹੈ, ਲੋਕ ਮੇਰੀਆਂ ਫਿਲਮਾਂ ਪੂਰੇ ਪਰਿਵਾਰ ਨਾਲ ਬੈਠ ਕੇ ਦੇਖਦੇ ਹਨ ਪਰ ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਪੋਰਨ ਇੰਡਸਟਰੀ ਨਾਲ ਜੁੜੇ ਲੋਕ ਮੇਰੇ ਨੰਬਰ ਦੀ ਗਲਤ ਵਰਤੋਂ ਨਾ ਕਰਨ।'


Tags: Sunny Leone Rakhi Sawant Controversy ਸੰਨੀ ਲਿਓਨੀ ਰਾਖੀ ਸਾਵੰਤ

Edited By

Rahul Singh

Rahul Singh is News Editor at Jagbani.