FacebookTwitterg+Mail

ਰਾਮ ਗੋਪਾਲ ਵਰਮਾ ਨੇ ਟਵਿਟਰ ਨੂੰ ਕਿਹਾ ਅਲਵਿਦਾ, ਫੈਨਜ਼ ਦਾ ਨਹੀਂ ਕੀਤਾ ਧੰਨਵਾਦ

ram gopal varma quit twitter
28 May, 2017 06:34:45 PM

ਮੁੰਬਈ— ਗਾਇਕ ਸੋਨੂੰ ਨਿਗਮ ਦੇ ਟਵਿਟਰ ਛੱਡਣ ਤੋਂ ਬਾਅਦ ਹੁਣ ਫਿਲਕਾਰ ਰਾਮ ਗੋਪਾਲ ਵਰਮਾ ਨੇ ਵੀ ਟਵਿਟਰ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਸਾਰਿਆਂ ਨੂੰ ਸਰਪ੍ਰਾਈਜ਼ ਦਿੰਦਿਆਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਹੁਣ ਟਵਿਟਰ ਛੱਡ ਰਿਹਾ ਹਾਂ। ਇੰਨੇ ਸਾਲਾਂ ਤਕ ਮੈਨੂੰ ਫਾਲੋਅ ਕਰਨ ਲਈ ਮੈਂ ਫਾਲੋਅਰਜ਼ ਦਾ ਧੰਨਵਾਦ ਨਹੀਂ ਕਹਾਂਗਾ।'
ਰਾਮ ਗੋਪਾਲ ਵਰਮਾ ਨੇ 27 ਮਈ 2009 ਨੂੰ ਟਵਿਟਰ ਯੂਜ਼ ਕਰਨਾ ਸ਼ੁਰੂ ਕੀਤਾ ਸੀ। ਉਸ ਦੇ ਟਵਿਟਰ ਛੱਡਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਹੈ। ਰਾਮ ਗੋਪਾਲ ਵਰਮਾ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੇ ਵਿਵਾਦਿਤ ਟਵੀਟਸ ਕਾਰਨ ਚਰਚਾ 'ਚ ਰਹੇ ਹਨ।


Tags: ram gopal varma Twitter ਰਾਮ ਗੋਪਾਲ ਵਰਮਾ ਟਵਿਟਰ