ਮੁੰਬਈ— 'ਬੜੇ ਅੱਛੇ ਲਗਤੇ ਹੈਂ (2011) 'ਚ ਰਾਮ ਅਮਰਨਾਥ ਕਪੂਰ ਦਾ ਕਿਰਦਾਰ ਪਲੇਅ ਕਰਨ ਵਾਲੇ ਐਕਟਰ ਰਾਮ ਕਪੂਰ ਅੱਜ ਭਾਵ (1 ਸਤੰਬਰ) 44 ਸਾਲ ਦੇ ਹੋ ਗਏ ਹੈ। 1973 ਨੂੰ ਨਵੀਂ ਦਿੱਲੀ 'ਚ ਜਨਮੇ ਰਾਮ ਨੇ ਆਪਣੇ ਟੀ. ਵੀ. ਕਰੀਅਰ ਦੀ ਸ਼ੁਰੂਆਤ 1998 'ਚ 'ਹੀਨਾ' ਨਾਲ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਡਾਕਟਰ ਆਮਿਰ ਦਾ ਰੋਲ ਪਲੇਅਰ ਕੀਤਾ ਸੀ। ਗੱਲ ਜੇਕਰ ਨਿੱਜੀ ਲਾਈਫ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਆਨਸਕ੍ਰੀਨ ਭਾਬੀ ਗੌਤਮ ਗਾਡਗਿਲ ਨਾਲ ਵਿਆਹ ਕੀਤਾ ਹੈ।
ਰਾਮ ਅਤੇ ਗੌਤਮੀ ਦੀ ਲਵ ਸਟੋਰੀ ਟੀ. ਵੀ. ਸੀਰੀਅਲ 'ਘਰ ਏਕ ਮੰਦਰ' (2000) ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਉਸ ਸਮੇਂ ਗੌਤਮੀ ਮਾਡਲਿੰਗ 'ਚ ਕਰੀਅਰ ਬਣਾ ਚੁੱਕੀ ਸੀ ਅਤੇ ਰਾਮ ਸੀਰੀਅਲਜ਼ ਦੇ ਰਾਹੀਂ ਇੰਡਸਟਰੀ 'ਚ ਆਪਣਾ ਕਰੀਅਰ ਬਣਾ ਰਹੇ ਸਨ। ਇਸ ਸ਼ੋਅ 'ਚ ਗੌਤਮੀ ਨੇ ਰਾਮ ਦੀ ਭਾਬੀ ਦਾ ਰੋਲ ਕੀਤਾ ਸੀ। ਹਾਲਾਂਕਿ ਬਾਅਦ 'ਚ ਸ਼ੋਅ 'ਚ ਗੌਤਮੀ ਦੇ ਪਤੀ ਦੀ ਡੈੱਥ ਹੋ ਜਾਂਦੀ ਹੈ ਅਤੇ ਉਹ ਰਾਮ ਨਾਲ ਵਿਆਹ ਕਰ ਲੈਂਦੀ ਹੈ।
ਰੀਲ ਲਾਈਫ ਦੀ ਤਰ੍ਹਾਂ ਹੀ ਰਾਮ ਅਤੇ ਗੌਤਮੀ ਨੇ ਰੀਅਲ ਲਾਈਫ 'ਚ ਵੀ 14 ਫਰਵਰੀ 2003 ਨੂੰ ਵਿਆਹ ਕਰ ਲਿਆ। ਇਹ ਜਿੱਥੇ ਰਾਮ ਦੀ ਪਹਿਲੀ ਤਾਂ ਉੱਥੇ ਗੌਤਮੀ ਦਾ ਦੂਜਾ ਵਿਆਹ ਸੀ। ਅਸਲ 'ਚ ਗੌਤਮੀ ਦਾ ਪਹਿਲਾ ਵਿਆਹ ਮਸ਼ਹੂਰ ਕਮਰਸ਼ੀਅਲ ਫੋਟੋਗਰਾਫਰ ਮਧੁਰ ਸ਼ਰਾਫ ਨਾਲ ਕੀਤਾ ਸੀ। ਹਾਲਾਂਕਿ ਦੋਹਾਂ ਦੀ ਜਲਦ ਹੀ ਤਲਾਕ ਹੋ ਗਿਆ।
ਜ਼ਿਕਰਯੋਗ ਹੈ ਕਿ 'ਘਰ ਏਕ ਮੰਦਰ' ਦੇ ਸੈੱਟ 'ਤੇ ਕੰਮ ਕਰਦੇ-ਕਰਦੇ ਰਾਮ ਅਤੇ ਗੌਤਮੀ ਦੀ ਚੰਗੀ ਦੋਸਤੀ ਹੋ ਗਈ। ਦੋਹਾਂ 'ਚ ਕੁਝ ਮੁੱਦਿਆਂ ਨੂੰ ਲੈ ਕੇ ਸਮੱਸਿਆਵਾਂ ਦਿਖਦੀਆਂ ਸਨ। ਰਾਮ ਨੂੰ ਜਿੱਥੇ ਪਾਰਟੀਆਂ 'ਚ ਜਾਣਾ ਅਤੇ ਸ਼ਰਾਬ ਪੀਣਾ ਪਸੰਜ ਸੀ ਤਾਂ ਉੱਥੇ ਗੌਤਮੀ ਨੂੰ ਇਹ ਸਭ ਪਸੰਦ ਨਹੀਂ ਸੀ। ਹੌਲੀ-ਹੌਲੀ ਰਾਮ ਨੇ ਉਨ੍ਹਾਂ ਲਈ ਖੁਦ ਨੂੰ ਬਦਲਣਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਦੋਹਾਂ ਦੀ ਲਵ ਸਟੋਰੀ ਸ਼ੁਰੂ ਹੋਈ।
ਜਦੋਂ ਗੱਲ ਵਿਆਹ ਤੱਕ ਪਹੁੰਚੀ ਤਾਂ ਪਰ ਦੋਹਾਂ ਦੇ ਪਰਿਵਾਰਾਂ ਨੂੰ ਇਹ ਰਿਸ਼ਾ ਪਸੰਦ ਨਹੀਂ ਆਇਆ। ਅਸਲ ਰਾਮ ਜਿੱਥੇ ਪੰਜਾਬੀ ਫੈਮਿਲੀ ਨਾਲ ਸਨ, ਉੱਥੇ ਗੌਤਮੀ ਮਹਾਰਾਸ਼ਟਰੀ ਫੈਮਿਲੀ ਨਾਲ ਹੈ। ਅਜਿਹੇ 'ਚ ਦੋਹਾਂ ਦੇ ਪਰਿਵਾਰਾਂ ਵਿਚਕਾਰ ਕਾਫੀ ਮਤਭੇਦ ਹੋਏ ਪਰ ਸਮੇਂ ਦੇ ਨਾਲ-ਨਾਲ ਇਹ ਸਭ ਖਤਮ ਹੋ ਗਏ। ਵੈਲੇਂਟਾਈਨ ਡੇਅ ਦੇ ਦਿਨ 2004 'ਚ ਰਾਮ ਨੇ ਗੌਤਮੀ ਨਾਲ ਆਰਿਆ ਸਮਾਜ ਦੀਆਂ ਰਸਮਾਂ ਨਾਲ ਵਿਆਹ ਕੀਤਾ।