FacebookTwitterg+Mail

ਕਦੇ ਕੀਤੀ ਸੀ ਸੁਸਾਈਡ ਕਰਨ ਦੀ ਕੋਸ਼ਿਸ਼, ਹੁਣ ਫਿਲਮਾਂ ਛੱਡ ਕੇ ਕਰ ਰਹੀ ਹੈ ਬੇਟੀਆਂ ਦੀ ਪਰਵਰਿਸ਼

rambha canada
05 June, 2017 05:12:47 PM

ਮੁੰਬਈ- ਸਲਮਾਨ ਖਾਨ ਦੀ ਫਿਲਮ 'ਜੁੜਵਾਂ' (1997) ਨਾਲ ਬਾਲੀਵੁੱਡ 'ਚ ਪਛਾਣ ਬਣਾਉਣ ਵਾਲੀ ਸਾਊਥ ਅਦਾਕਾਰਾ ਰੰਭਾ 41 ਸਾਲ ਦੀ ਹੋ ਗਈ ਹੈ। 5 ਜੂਨ, 1976 ਨੂੰ ਆਂਧਰ ਪ੍ਰਦੇਸ਼ ਦੇ ਵਿਜੇਵਾੜਾ 'ਚ ਜਨਮੀ ਰੰਭਾ ਦਾ ਅਸਲੀ ਨਾਂ ਵਿਜੇਲਕਸ਼ਮੀ ਹੈ। ਉਨ੍ਹਾਂ ਨੇ 1992 'ਚ ਆਈ ਤੇਲੁਗੁ ਫਿਲਮ ਨਾਲ ਡੈਬਿਊ ਕੀਤਾ ਸੀ।

Punjabi Bollywood Tadka

ਦੱਸ ਦਈਏ ਕਿ 17 ਬਾਲੀਵੁੱਡ ਅਤੇ 100 ਤੋਂ ਜ਼ਿਆਦਾ ਸਾਊਥ ਇੰਡੀਅਨ ਫਿਲਮਾਂ 'ਚ ਕੰਮ ਕਰ ਚੁੱਕੀ ਰੰਭਾ ਫਿਲਹਾਲ ਗਲੈਮਰ ਦੀ ਦੁਨੀਆ ਤੋਂ ਦੂਰ ਕੈਨੇਡਾ 'ਚ ਬੇਟੀਆਂ ਦੀ ਪਰਵਰਿਸ਼ ਕਰ ਰਹੀ ਹੈ। ਰੰਭਾ ਦਾ ਨਾਂ ਉਨ੍ਹਾਂ ਅਦਾਕਾਰਾਂ 'ਚ ਸ਼ਾਮਿਲ ਹੈ, ਜਿਨ੍ਹਾਂ ਨੇ ਘੱਟ ਉਮਰ 'ਚ ਡੈਬਿਊ ਕੀਤਾ। ਉਨ੍ਹਾਂ ਨੇ ਜਦੋਂ ਆਪਣੀ ਪਹਿਲੀ ਫਿਲਮ ਕੀਤੀ ਤਾਂ ਉਨ੍ਹਾਂ ਦੀ ਉਮਰ ਸਿਰਫ 16 ਸਾਲ ਸੀ। ਰੰਭਾ ਨੇ 1995 'ਚ ਫਿਲਮ 'ਜੱਲਾਦ' ਨਾਲ ਬਾਲੀਵੁੱਡ 'ਚ ਐਂਟਰੀ ਲਈ ਸੀ।

Punjabi Bollywood Tadka

ਇਸ ਦੇ ਬਾਅਦ ਉਨ੍ਹਾਂ ਨੇ 'ਦਾਨਵੀਰ, ਜੰਗ, ਕਹਿਰ, ਜੁੜਵਾਂ, ਘਰਵਾਲੀ ਬਾਹਰਵਾਲੀ, ਬੰਧਨ, ਕ੍ਰੋਧ, ਬੇਟੀ ਨੰਬਰ ਵਨ ਆਦਿ ਕਈ ਫਿਲਮਾਂ 'ਚ ਕੰਮ ਕੀਤਾ ਸੀ। 13 ਜਨਵਰੀ, 2011 ਨੂੰ ਰੰਭਾ ਦੀ ਵੱਡੀ ਬੇਟੀ ਲਾਨਿਆ ਅਤੇ 31 ਮਾਰਚ, 2015 ਨੂੰ ਛੋਟੀ ਬੇਟੀ ਸਾਸ਼ਾ ਦਾ ਜਨਮ ਹੋਇਆ। ਸੋਸ਼ਲ ਮੀਡੀਆ 'ਤੇ ਐਕਟਿਵ ਰੰਭਾ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਅਕਸਰ ਫੋਟੋਜ਼ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਗੱਲ 2008 ਦੀ ਹੈ, ਜਦੋਂ ਰੰਭਾ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਘਟਨਾ ਦੇ ਬਾਅਦ ਇਹ ਗੱਲ ਮੀਡੀਆ 'ਚ ਆਈ ਸੀ ਕਿ ਰੰਭਾ ਨੇ ਸੁਸਾਈਡ ਕੀਤਾ ਹੈ ਪਰ ਬਾਅਦ 'ਚ ਇਸ ਘਟਨਾ 'ਤੇ ਰੰਭਾ ਨੇ ਸਫਾਈ ਦਿੱਤੀ ਸੀ ਕਿ ਉਨ੍ਹਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਘਰ 'ਚ ਲਕਸ਼ਮੀ ਪੂਜਾ ਸੀ ਅਤੇ ਉਨ੍ਹਾਂ ਨੇ ਪੂਰੇ ਦਿਨ ਵਰਤ ਰੱਖਿਆ ਸੀ। ਇਸੇ ਕਾਰਨ ਤੋਂ ਹੀ ਉਹ ਬੇਹੋਸ਼ ਹੋ ਗਈ ਸੀ।

Punjabi Bollywood Tadka

Punjabi Bollywood TadkaPunjabi Bollywood Tadka


Tags: suicide rambha canadajudwa rambha daughters