FacebookTwitterg+Mail

ਅਮਿਤਾਭ ਬੱਚਨ ਨੇ ਕੀਤਾ ਖੁਲਾਸਾ, 'ਸ਼ੋਲੇ' ਦੇ ਇਸ ਸੀਨ ਨੂੰ ਸ਼ੂਟ ਕਰਨ 'ਚ ਲੱਗੇ ਸਨ ਤਿੰਨ ਸਾਲ

ramesh sippy
11 March, 2017 12:54:22 PM

ਮੁੰਬਈ— ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਰਮੇਸ਼ ਸਿੱਪੀ ਦੀ ਸਭ ਤੋਂ ਮਸ਼ਹੂਰ ਫਿਲਮ 'ਸ਼ੋਲੇ' ਹੈ। ਇਸ ਫਿਲਮ ਬਾਰੇ ਅਜਿਹੀ ਖਬਰ ਸਾਹਮਣੇ ਆਈ, ਜਿਸ ਤੋਂ ਤੁਸੀਂ ਬਿਲਕੁਲ ਅਨਜਾਣ ਹੋਵੋਗੇ। ਬੀਤੇ ਦਿਨ੍ਹੀਂ ਉਨ੍ਹਾਂ ਨੇ ਇਸ ਘਟਨਾਂ ਦਾ ਖੁਲਾਸਾ ਕੀਤਾ, ਜਿਸ ਦੇ ਇਕ ਸੀਨ ਨੂੰ ਕਰਨ ਦੇ ਲਈ ਪਰਫੈਕਟ ਲਾਈਟ ਚਾਹੀਦੀ ਸੀ ਪਰ ਉਸ ਲਈ ਨਿਰਦੇਸ਼ਕ ਨੇ ਤਿੰਨ ਸਾਲ ਇੰਤਜਾਰ ਕੀਤਾ। ਰਮੇਸ਼ ਸਿੱਪੀ ਅਕੈਡਮੀ ਆਫ ਸਿਨੇਮਾ ਐਂਡ ਐਂਟਰਟੇਨਮੈਂਟ ਦੇ ਲਾਂਚਿੰਗ 'ਤੇ ਪਹੁੰਚੇ ਬਿੱਗ ਬੀ ਨੇ ਦਰਸ਼ਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ 'ਸ਼ੋਲੇ' ਦਾ ਉਹ ਸੀਨ ਯਾਦ ਹੋਵੇਗਾ ਜਿਸ 'ਚ ਜਯਾ ਬੱਚਨ ਨੇ ਇਕ ਲੈਂਪ ਚਲਾਉਣਾ ਸੀ। ਜਦੋਂਕਿ ਮੈਂ ਬਾਹਰ ਬੈਠ ਕੇ ਮਾਉਥ ਆਰਗਨ ਵਜਾਉਂਦਾ ਹਾਂ। ਉਸ ਸੀਨ ਲਈ ਇਕ ਪਰਫੈਕਟ ਰੋਸ਼ਨੀ ਚਾਹੀਦੀ ਸੀ। ਸਾਡੇ ਡਾਇਰੈਕਟਰ ਆਫ ਫੋਟੋਗ੍ਰਾਫੀ ਮਿਸਟਰ ਦਿਵੇਚਾ ਉਸ ਸ਼ੂਟ ਨੂੰ ਸੂਰਜ ਡੁੱਬਦੇ ਸਮੇਂ ਲੈਣਾ ਚਾਹੁੰਦੇ ਸੀ। ਤੁਸੀਂ ਵਿਸ਼ਵਾਸ ਨਹੀਂ ਕਰੋਗੇ ਉਸ ਸਿੰਗਲ ਸ਼ੂਟ ਲਈ ਰਮੇਸ਼ ਜੀ ਨੇ ਤਿੰਨ ਸਾਲ ਇੰਤਜ਼ਾਰ ਕੀਤਾ ਸੀ।

ਬੱਚਨ ਨੇ ਦੱਸਿਆ ਕਿ ਹਰ ਵਾਰੀ ਉਸ ਸੀਨ ਨੂੰ ਕਰਦੇ ਲਾਈਟ ਕਰਕੇ ਕੁਝ ਪਰੇਸ਼ਾਨੀ ਹੁੰਦੀ ਸੀ ਪਰ ਰਮੇਸ਼ ਨੇ ਕਿਹਾ, 'ਜਦੋਂ ਤੱਕ ਮੈਨੂੰ ਸਹੀਂ ਲਾਈਟ ਨਹੀਂ ਮਿਲੇਗੀ ਮੈਂ ਇਸ ਨੂੰ ਸ਼ੂਟ ਨਹੀਂ ਕਰਾਗਾਂ। ਸੀਨੀਅਰ ਫਿਲਮਕਾਰ ਨੇ ਹੁਣ ਸਿਖਿਆ ਦੇ ਖੇਤਰ 'ਚ ਆਪਣੇ ਕਦਮ ਵਧਾ ਲਏ ਹਨ। ਇਨ੍ਹਾਂ ਨੇ ਮੁੰਬਈ ਯੁਨੀਵਰਸਿਟੀ ਨਾਲ ਟਾਈਅੱਪ ਕੀਤਾ ਹੈ। ਇਸ 'ਚ ਬੱਚਿਆਂ ਨੂੰ ਫਿਲਮ ਨਿਰਮਾਨ ਦੇ ਵੱਖ-ਵੱਖ ਪਹਿਲੂ ਜਿਵੇਂ ਪ੍ਰੋਡਕਸ਼ਨ ਅਤੇ ਅਂੈਟਰਟੇਨਮੈਂਟ ਬਾਰੇ ਜਾਣਨਗੇ ਅਤੇ ਇਸ 'ਤੇ ਉਨ੍ਹਾਂ ਨੂੰ ਡਿਗਰੀ ਵੀ ਮਿਲੇਗੀ।

ਜ਼ਿਕਰਯੋਗ ਹੈ ਕਿ ਸਾਲ 1975 'ਚ ਰਿਲੀਜ਼ ਹੋਈ ਮਸ਼ਹੂਰ ਬਾਲੀਵੁੱਡ ਫਿਲਮ 'ਸ਼ੋਲੇ' ਦੇ ਨਿਰਦੇਸ਼ਕ ਰਮੇਸ਼ ਸਿੱਪੀ ਨੇ ਦੱਸਿਆ ਕਿ, 'ਮੇਰੇ ਕੋਲ ਇਸ ਫਿਲਮ ਨੂੰ ਬਣਾਉਣ ਲਈ ਪੈਸੇ ਵੀ ਪੂਰੇ ਨਹੀਂ ਸਨ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਆਪਣੇ ਪਿਤਾ ਸ਼੍ਰੀ ਜੀ. ਪੀ. ਸਿੰਘ ਸਿੱਪੀ ਦੀ ਮਦਦ ਲੈਣੀ ਪਈ।' ਸਿੱਪੀ ਨੇ ਕਿਹਾ ਕਿ ਜਦੋਂ ਦਿਲੀਪ ਕੁਮਾਰ ਨੇ ਇਕ ਫਿਲਮ ਲਈ 1 ਲੱਖ ਰੁਪਏ ਲਏ ਸੀ ਤਾਂ ਸਭ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਇੰਡਸਟਰੀ ਬੈਠ ਜਾਵੇਗੀ। ਸ਼ੋਲੇ ਬਣਾਉਣ ਲਈ ਮੇਰੇ ਕੋਲ ਪੈਸੇ ਨਹੀਂ ਸੀ ਪਰ ਮੇਰੇ ਦਿਮਾਗ 'ਚ ਇਕ ਸੁਝਾਅ ਸੀ, ਜੋ ਮੈਂ ਆਪਣੇ ਪਿਤਾ ਨਾਲ ਸ਼ੇਅਰ ਕੀਤਾ ਸੀ।


Tags: Ramesh Sippy Amitabh Bachchan Sholay Jaya Bhaduri Bachchan ਅਮਿਤਾਭ ਬੱਚਨ ਰਮੇਸ਼ ਸਿੱਪੀ ਸ਼ੋਲੇ