FacebookTwitterg+Mail

'ਨੇਨੇ ਰਾਜੂ ਨੇਨੇ ਮੰਤਰੀ' ਦਾ ਟਰੇਲਰ ਰਿਲੀਜ਼, ਅਜਿਹੀ ਭੂਮਿਕਾ 'ਚ ਨਜ਼ਰ ਆਏ ਬਾਹੂਬਲੀ ਦੇ ਭੱਲਾਲ ਦੇਵ

rana daggubat
23 June, 2017 01:15:07 PM

ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ 2' 'ਚ ਅਹਿਮ ਕਿਰਦਾਰ ਨਿਭਾਉਣ ਵਾਲੇ ਭੱਲਾਲ ਦੇਵ (ਰਾਣਾ ਡੱਗੂਬਾਤੀ) ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਉਨ੍ਹਾਂ ਦੀ ਤੇਲਗੂ ਫਿਲਮ 'ਨੇਨੇ ਰਾਜੂ ਨੇਨੇ ਮੰਤਰੀ' ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਰਾਣਾ ਜਗਿੰਦਰ ਨਾਂ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ 'ਚ ਰਾਣਾ ਦਾ ਕਿਰਦਾਰ ਇਕ ਪਤੀ ਤੋਂ ਲੈ ਕੇ ਇਕ ਰੁਡ ਵਿਅਕਤੀ ਦੇ ਤੌਰ 'ਤੇ ਦਿਖਾਈ ਦਿੰਦਾ ਹੈ । ਇਸ ਫਿਲਮ ਦੇ ਟਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਜ਼ਿਕਰਯੋਗ ਹੈ ਕਿ ਇਸ ਟਰੇਲਰ ਨੂੰ ਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿਟਰ 'ਤੇ ਪੋਸਟ ਕੀਤਾ ਹੈ। ਬੀਤੇ ਦਿਨੀਂ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਤੇਲਗੂ ਫਿਲਮ ਦੇ ਟੀਜ਼ਰ ਦੀ ਸ਼ੁਰੂਆਤ 'ਚ ਉਨ੍ਹਾਂ ਦਾ ਚਿਹਰਾ ਕਾਲੇ ਰੰਗ ਦੇ ਕਪੜੇ ਨਾਲ ਕਵਰ ਕੀਤਾ ਨਜ਼ਰ ਆਉਂਦਾ ਹੈ ਅਤੇ ਫਿਰ ਪੁਲਸ ਵਾਲੇ ਫਾਂਸੀ ਦੇ ਤਖਤ ਤਕ ਲੈ ਕੇ ਜਾ ਰਹੇ ਹੁੰਦੇ ਹਨ। ਉੱਥੇ ਹੀ ਦੂਜੇ ਸੀਨ 'ਚ ਰਾਣਾ ਸਿਗਰੇਟ ਪੀਂਦੇ ਹੋਏ ਗੁਸੇ 'ਚ ਦਿਖਾਈ ਦੇ ਰਹੇ ਹਨ। ਇਹ ਫਿਲਮ ਇਕ ਰਾਜਨੀਤੀਕ ਥ੍ਰਿਲਰ ਹੈ। ਇਸ 'ਚ ਕਾਜਲ ਅਗਰਵਾਲ ਅਤੇ ਕੈਥਰੀਨ ਟਰੇਸਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ 2010 'ਚ ਆਈ ਰਾਣਾ ਦੀ ਡੈਬਿਊੂ ਫਿਲਮ 'ਚ ਉਨ੍ਹਾਂ ਇਕ ਰਾਜਨੇਤਾ ਦਾ ਕਿਰਦਾਰ ਨਿਭਾਇਆ ਸੀ


Tags: Rana Daggubat Nene Raju Nene Mantri Telugu Movie Tralier Kajal Aggarwal ਨੇਨੇ ਰਾਜੂ ਨੇਨੇ ਮੰਤਰੀ ਰਾਣਾ ਡੱਗੂਬਾਤੀ