FacebookTwitterg+Mail

'ਬਾਹੂਬਲੀ 2' : ਟ੍ਰੇਨਰ ਦਾ ਖੁਲਾਸਾ, ਰਾਣਾ ਦੀਆਂ ਸਰੀਰਿਕ ਦੋ ਕਮੀਆਂ ਨੂੰ ਇਸ ਤਰ੍ਹਾਂ ਕੀਤਾ ਦੂਰ

    1/7
24 April, 2017 05:12:22 PM
ਮੁੰਬਈ— ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ? ਇਸ ਸਵਾਲ ਦਾ ਜਵਾਬ ਫਿਲਮ ਦੇ ਦੂਜੇ ਭਾਗ ਤੋਂ ਮਿਲਣ ਦੀ ਉਮੀਦ ਹੈ। ਇਹ ਫਿਲਮ ਇਸ ਮਹੀਨੇ 28 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਭਲਾਲਦੇਵ ਦਾ ਕਿਰਦਾਰ ਨਿਭਾਉਣ ਵਾਲੇ ਰਾਣਾ ਦੱਗੁਬਤੀ ਦੇ ਫਿਟਨੈੱਸ ਕੋਚ ਕੁਣਾਲ ਗਿਰ ਦੇ ਮੁਤਾਬਕ, ਬਾਹੂਬਲੀ ਦੇ ਸੀਕਵਲ ਤੋਂ ਪਹਿਲਾਂ ਰਾਣਾ ਦੇ ਦੋ ਬਾਡੀ ਪਾਰਟਸ ਆਰਮਸ ਅਤੇ ਚੈਸਟ ਕਮਜੋਰ ਸੀ।
ਬੈਕ ਅਤੇ ਲੱਤਾਂ ਦੀ ਬਜਾਏ ਚੈਸਟ ਅਤੇ ਆਰਮਸ 'ਤੇ ਕੀਤਾ ਫੋਕਸ
ਕੁਣਾਲ ਨੇ ਦੱਸਿਆ ਕਿ ਇਸ ਵਾਰ ਅਸੀਂ ਉਸ ਦੀ ਬੈਕ ਅਤੇ ਲੱਤਾਂ ਦੀ ਬਜਾਏ ਬਾਹਾਂ ਅਤੇ ਛਾਤੀ 'ਤੇ ਧਿਆਨ ਦੇਣ ਨੂੰ ਕਿਹਾ। ਮੈਂ ਹਰ ਦੂਜੇ ਦਿਨ ਰਾਣਾ ਨੂੰ ਛਾਤੀ ਅਤੇ ਬਾਹਾਂ ਦੀ ਵੱਖਰੀ ਕਸਰਤ ਕਰਵਾਈ।
ਇਸ ਟੈਕਨੀਕਲ ਨਾਲ 3 ਇੰਚ ਤੱਕ ਵਧਾਏ ਆਰਮਸ ਅਤੇ ਬਾਇਸੈਪਸ
ਰਾਣਾ ਦੀ ਮਜ਼ਬੂਤ ਬਾਹਾਂ ਲਈ ਕੁਣਾਲ ਨੇ ਬੀ. ਐੱਫ. ਆਰ. ਤਕਨੀਕ ਦਾ ਇਸਤੇਮਾਲ ਕੀਤਾ। ਇਸ ਤਕਨੀਕ 'ਚ ਅਸੀਂ ਉਸ ਦੀਆਂ ਬਾਹਾਂ 'ਤੇ ਇੱਕ ਬੈਂਡ ਬੰਨ ਦਿੱਤਾ। ਇਸ ਨਾਲ ਬਾਹਾਂ 'ਚ ਬਲਡ ਫਲੋ ਰੁਕ ਜਾਂਦਾ ਹੈ। ਕੁਣਾਲ ਮੁਤਾਬਕ ਹੱਥ 'ਚ ਕਸ ਕੇ ਬੈਂਡ ਬੰਨਣ ਤੋਂ ਬਾਅਦ ਬਾਹਾਂ ਅਕੇ ਬਾਇਓਸੇਪਸ ਕਾਫੀ ਫੁੱਲ ਜਾਂਦਾ ਹੈ। ਕੁਝ ਦੇਰ ਲਈ ਇਹ ਡਰਾਉਣਾ ਜ਼ਰੂਰ ਲੱਗਦਾ ਹੈ ਪਰ ਇਹ 25 ਸਾਲ ਪੁਰਾਣੀ ਤਕਨੀਕ ਹੈ। ਕਈ ਸਾਲਾਂ ਤੱਕ ਲਗਾਤਾਰ ਕਸਰਤ ਕਰਨ ਤੋਂ ਬਾਅਦ ਕਿਤੇ ਜਾ ਕੇ ਇਸ ਤਰ੍ਹਾਂ ਦੀ ਮਸਲਸ ਬਣਦੀ ਹੈ। ਅਜਿਹੇ 'ਚ ਰਾਣਾ ਲਈ ਇਹ ਕਿਸੇ ਉਪਲਬਧੀ ਤੋਂ ਘੱਟ ਨਹੀਂ ਹੈ।

Tags: Rana DaggubatiBaahubali The BeginningKatappaਰਾਣਾ ਦੱਗੁਬਤੀਬਾਹੂਬਲੀਕਟੱਪਾ