FacebookTwitterg+Mail

'ਬਾਹੂਬਲੀ' ਸੀਰੀਜ਼ ਤੋਂ ਬਾਅਦ ਇਹ ਹੋਵੇਗੀ ਰਾਣਾ ਡੱਗੂਬਾਤੀ ਦੀ ਅਗਲੀ ਫਿਲਮ

rana daggubati
29 May, 2017 07:02:39 PM

ਮੁੰਬਈ— ਆਪਣੀ ਸੁਪਰਹਿੱਟ ਫਿਲਮ ਸੀਰੀਜ਼ 'ਬਾਹੂਬਲੀ' ਤੇ 'ਬਾਹੂਬਲੀ 2' ਦੀ ਸਫਲਤਾ ਦਾ ਜਸ਼ਨ ਮਨਾਉਣ 'ਚ ਰੁੱਝੇ ਰਾਣਾ ਡੱਗੂਬਾਤੀ ਦੀ ਆਉਣ ਵਾਲੀ ਫਿਲਮ ਦਾ ਨਾਂ 'ਨੇਨੇ ਰਾਜੂ ਨੇਨੇ ਮੰਤਰੀ' ਹੋਵੇਗਾ। ਨਿਰਮਾਤਾਵਾਂ ਦੇ ਇਕ ਬਿਆਨ ਮੁਤਾਬਕ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਤੇਜਾ ਹਨ। ਫਿਲਮ ਤੇਲਗੂ, ਤਾਮਿਲ, ਮਲਿਆਲਮ ਤੇ ਹਿੰਦੀ ਭਾਸ਼ਾ 'ਚ ਵੀ ਰਿਲੀਜ਼ ਹੋਵੇਗੀ।
ਰਾਣਾ ਨੇ ਕਿਹਾ, 'ਨੇਨੇ ਰਾਜੂ ਨੇਨੇ ਮੰਤਰੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਬਣਾਈ ਗਈ ਫਿਲਮ ਹੈ। ਮੈਂ ਹਮੇਸ਼ਾ ਤੇਜਾ ਦੀ ਸਰਵਸ੍ਰੇਸ਼ਠ ਕਰਨ ਦੀ ਇੱਛਾ ਦੀ ਤਾਰੀਫ ਕੀਤੀ ਹੈ ਤੇ ਇਹ ਇਕ ਆਕਰਸ਼ਿਤ ਕਰਨ ਤੇ ਵਿਚਾਰਾਂ ਨੂੰ ਬੜ੍ਹਾਵਾ ਦੇਣ ਵਾਲੀ ਫਿਲਮ ਹੋਵੇਗੀ।'
ਫਿਲਮ 'ਚ ਕਾਜਲ ਅਗਰਵਾਲ, ਕੈਥਰੀਨ ਟੇਰੇਜਾ, ਨਵਦੀਪ ਤੇ ਆਸ਼ੂਤੋਸ਼ ਰਾਣਾ ਵੀ ਹਨ। 'ਨੇਨੇ ਰਾਜੂ ਨੇਨੇ ਮੰਤਰੀ' ਦਾ ਨਿਰਮਾਣ ਸੁਰੇਸ਼ ਡੱਗੂਬਾਤੀ, ਭਾਰਤ ਚੌਧਰੀ ਤੇ ਵੀ ਕਿਰਨ ਰੈੱਡੀ ਦੇ ਬੈਨਰ 'ਸੁਰੇਸ਼ ਪ੍ਰੋਡਕਸ਼ਨਜ਼ ਤੇ ਬਲਿਊ ਪਲੈਨੇਟ ਐਂਟਰਟੇਨਮੈਂਟਸ' ਦੇ ਅਧੀਨ ਹੋਵੇਗਾ।


Tags: Rana Daggubati Baahubali Baahubali 2 Nene Raju Nene Mantri ਬਾਹੂਬਲੀ ਬਾਹੂਬਲੀ 2 ਰਾਣਾ ਡੱਗੂਬਾਤੀ ਨੇਨੇ ਰਾਜੂ ਨੇਨੇ ਮੰਤਰੀ