FacebookTwitterg+Mail

ਇਕ ਅੱਖ ਨਾਲ ਹੀ ਦੇਖ ਸਕਦੇ ਹਨ 'ਬਾਹੂਬਲੀ' ਦੇ ਭੱਲਾਲ ਦੇਵ, ਬਚਪਨ ਤੋਂ ਨਹੀਂ ਹੈ ਸੱਜੀ ਅੱਖ ਦੀ ਰੌਸ਼ਨੀ (ਦੇਖੋ ਤਸਵੀਰਾਂ)

    1/11
30 April, 2017 04:39:18 PM
ਮੁੰਬਈ— 'ਬਾਹੂਬਲੀ 2' ਨੇ ਪੂਰੇ ਦੇਸ਼ 'ਚ ਧੂਮ ਮਚਾ ਰੱਖੀ ਹੈ। ਰਿਲੀਜ਼ ਦੇ ਪਹਿਲੇ ਹੀ ਦਿਨ 121 ਕਰੋੜ ਰੁਪਏ ਕਮਾ ਕੇ ਫਿਲਮ ਨੇ ਇਤਿਹਾਸ ਬਣਾ ਦਿੱਤਾ ਹੈ ਪਰ ਕੀ ਤੁਸੀਂ ਫਿਲਮ 'ਚ ਭੱਲਾਲ ਦੇਵ ਬਣੇ ਰਾਣਾ ਡੱਗੂਬਾਤੀ ਦੀ ਜ਼ਿੰਦਗੀ ਨਾਲ ਜੁੜਿਆ ਇਕ ਸੱਚ ਜਾਣਦੇ ਹੋ। ਅਸਲ 'ਚ ਰਾਣਾ ਆਪਣੀ ਸੱਜੀ ਅੱਖ ਤੋਂ ਦੇਖ ਨਹੀਂ ਸਕਦੇ। ਉਨ੍ਹਾਂ ਨੂੰ ਸੱਜੀ ਅੱਖ ਬਚਪਨ 'ਚ ਕਿਸੇ ਨੇ ਦਾਨ ਕੀਤੀ ਸੀ ਪਰ ਉਸ 'ਚ ਰੌਸ਼ਨੀ ਕਦੇ ਨਹੀਂ ਰਹੀ।
ਰਾਣਾ ਨੇ ਇਸ ਦਾ ਖੁਲਾਸਾ ਇਕ ਤੇਲਗੂ ਚੈਟ ਸ਼ੋਅ ਦੌਰਾਨ ਕੀਤਾ। ਇਸ ਸ਼ੋਅ 'ਚ ਸਿਤਾਰੇ ਲੋਕਾਂ ਦੀ ਮਦਦ ਲਈ ਆਉਂਦੇ ਹਨ ਤੇ ਇਕ ਦਿਨ ਲਈ ਉਨ੍ਹਾਂ ਦੀ ਜ਼ਿੰਦਗੀ ਜਿਊਂਦੇ ਹਨ। ਉਸ ਵਿਅਕਤੀ ਦੀ ਜ਼ਿੰਦਗੀ ਜਿਊਂਦੇ ਹੋਏ ਸਿਤਾਰੇ ਇਕ ਦਿਨ 'ਚ ਜਿੰਨਾ ਕਮਾਉਂਦੇ ਹਨ, ਉਸ ਦਾ ਲਗਭਗ 10 ਗੁਣਾ ਉਹ ਉਸ ਵਿਅਕਤੀ ਨੂੰ ਦਿੰਦੇ ਹਨ।
ਇਸ ਸ਼ੋਅ ਦੌਰਾਨ ਰਾਣਾ ਨੇ ਦੱਸਿਆ, 'ਕੀ ਮੈਂ ਤੁਹਾਨੂੰ ਇਕ ਗੱਲ ਦੱਸਾਂ? ਮੈਂ ਸੱਜੀ ਅੱਖ ਤੋਂ ਦੇਖ ਨਹੀਂ ਸਕਦਾ। ਮੈਂ ਸਿਰਫ ਆਪਣੀ ਖੱਬੀ ਅੱਖ ਤੋਂ ਦੇਖਦਾ ਹਾਂ। ਜੇਕਰ ਮੈਂ ਆਪਣੀ ਖੱਬੀ ਅੱਖ ਬੰਦ ਕਰ ਲਵਾਂ ਤਾਂ ਮੈਨੂੰ ਕੁਝ ਦਿਖਾਈ ਨਹੀਂ ਦੇਵੇਗਾ।' ਰਾਣਾ ਨੇ ਸ਼ੋਅ 'ਚ ਦੱਸਿਆ ਕਿ ਨਾ ਦੇਖ ਸਕਣ ਕਾਰਨ ਕਿਸੇ ਨੂੰ ਆਪਣੀ ਜ਼ਿੰਦਗੀ ਕਿਸੇ ਡਰ 'ਚ ਨਹੀਂ ਜਿਊਣੀ ਚਾਹੀਦੀ।
ਰਾਣਾ ਲਗਭਗ 8 ਸਾਲਾਂ ਤੋਂ ਫਿਲਮ ਇੰਡਸਟਰੀ 'ਚ ਹਨ। ਰਾਣਾ ਨੇ ਆਪਣੇ ਕਰੀਅਰ 'ਚ ਵੱਡੇ-ਵੱਡੇ ਰੋਲ ਨਿਭਾਏ ਹਨ। ਬਾਹੂਬਲੀ ਨਾਲ ਤਾਂ ਉਹ ਭਾਰਤ 'ਚ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਪ੍ਰਸਿੱਧ ਹੋ ਗਏ ਹਨ। ਦੱਸਣਯੋਗ ਹੈ ਕਿ 'ਬਾਹੂਬਲੀ 2' 28 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਬਾਕਸ ਆਫਿਸ 'ਤੇ ਬਹੁਤ ਵਧੀਆ ਕੰਮ ਕਰ ਰਹੀ ਹੈ। ਫਿਲਮ 'ਚ ਪ੍ਰਭਾਸ, ਰਾਣਾ ਡੱਗੂਬਾਤੀ, ਅਨੁਸ਼ਕਾ ਸ਼ੈੱਟੀ, ਤਮੰਨਾ ਭਾਟੀਆ ਤੇ ਸਤਿਆਰਾਜ ਮੁੱਖ ਭੂਮਿਕਾ 'ਚ ਹਨ।

Tags: Rana Daggubati Baahubali Eye ਬਾਹੂਬਲੀ ਰਾਣਾ ਡੱਗੂਬਾਤੀ ਅੱਖ