FacebookTwitterg+Mail

ਐਸ਼ਵਰਿਆ ਨਾਲ ਰੋਮਾਂਸ 'ਤੇ ਰਣਬੀਰ ਨੇ ਕੁਝ ਅਜਿਹਾ ਕਿਹਾ, ਜਿਸ ਨੂੰ ਸੁਣ ਤੁਹਾਡਾ ਵੀ ਖੁੱਲ੍ਹਾ ਰਹਿ ਜਾਵੇਗਾ ਮੂੰਹ

ranbir aishwarya romance in ae dil hai mushkil
27 October, 2016 05:37:33 PM
ਮੁੰਬਈ— ਇਨ੍ਹੀਂ ਦਿਨੀਂ 'ਏ ਦਿਲ ਹੈ ਮੁਸ਼ਕਿਲ' ਫਿਲਮ 'ਚ ਰਣਬੀਰ ਕਪੂਰ ਤੇ ਐਸ਼ਵਰਿਆ ਰਾਏ ਦੇ ਬੋਲਡ ਦ੍ਰਿਸ਼ਾਂ ਦੀ ਹੀ ਚਰਚਾ ਹੋ ਰਹੀ ਹੈ। ਕਈ ਲੋਕ ਤਾਂ ਇਸ ਫਿਲਮ ਨੂੰ ਇਨ੍ਹਾਂ ਦ੍ਰਿਸ਼ਾਂ ਕਾਰਨ ਦੇਖਣ ਜਾਣ ਦਾ ਪਲਾਨ ਬਣਾ ਰਹੇ ਹਨ। ਹੁਣ ਇਸ 'ਚ ਨਵਾਂ ਤੜਕਾ ਰਣਬੀਰ ਕਪੂਰ ਨੇ ਲਗਾ ਦਿੱਤਾ ਹੈ। ਇਸ ਫਿਲਮ ਦੀ ਪ੍ਰਮੋਸ਼ਨ ਸਮੇਂ ਇਕ ਰੇਡੀਓ ਨੂੰ ਦਿੱਤੇ ਇੰਟਰਵਿਊ 'ਚ ਰਣਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਨ੍ਹਾਂ ਦ੍ਰਿਸ਼ਾਂ 'ਚ ਸ਼ਰਮ ਮਹਿਸੂਸ ਹੋ ਰਹੀ ਸੀ ਪਰ ਐਸ਼ਵਰਿਆ ਨੇ ਉਸ ਨੂੰ ਸਮਝਾਇਆ ਕਿ ਉਹ ਜੋ ਵੀ ਕਰੇ ਮਨ ਲਗਾ ਕੇ ਕਰੇ।
ਰਣਬੀਰ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਐਸ਼ਵਰਿਆ ਨੂੰ ਪਹਿਲੀ ਵਾਰ ਕਦੋਂ ਮਿਲੇ ਤਾਂ ਉਨ੍ਹਾਂ ਕਿਹਾ, 'ਮੈਂ ਉਦੋਂ 10ਵੀਂ ਪਾਸ ਕੀਤੀ ਸੀ, ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਸੀ। ਉਹ ਮੇਰੇ ਪਿਤਾ ਦੀ ਫਿਲਮ 'ਆ ਅਬ ਲੌਟ ਚਲੇਂ' 'ਚ ਕੰਮ ਕਰ ਰਹੀ ਸੀ। ਮੈਂ ਫਿਲਮ ਦਾ ਸਹਾਇਕ ਡਾਇਰੈਕਟਰ ਸੀ। ਉਥੇ ਸਾਡੀ ਦੋਸਤੀ ਹੋ ਗਈ ਸੀ। ਮੈਂ ਉਨ੍ਹਾਂ ਨੂੰ ਦੇਖ ਕੇ ਪਿਆਰ ਕਰ ਬੈਠਾ ਸੀ।' ਇਸ ਤੋਂ ਬਾਅਦ ਰਣਬੀਰ ਕਪੂਰ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਦਾ ਉਸ ਸਮੇਂ ਦਿਲ ਟੁੱਟ ਗਿਆ ਸੀ।
ਫਿਲਮ 'ਚ ਐਸ਼ਵਰਿਆ ਰਾਏ ਨਾਲ ਬੋਲਡ ਦ੍ਰਿਸ਼ਾਂ ਬਾਰੇ ਪੁੱਛਿਆ ਗਿਆ ਤਾਂ ਰਣਬੀਰ ਨੇ ਕਿਹਾ, 'ਕਦੇ-ਕਦੇ ਮੈਂ ਉਨ੍ਹਾਂ ਦੀ ਗੱਲ੍ਹ ਨੂੰ ਛੂਹਣ ਤੋਂ ਝਿਜਕਦਾ ਸੀ। ਫਿਰ ਉਨ੍ਹਾਂ ਨੇ ਹੀ ਕਿਹਾ ਕਿ ਤੁਹਾਡੇ ਨਾਲ ਕੀ ਮੁਸ਼ਕਿਲ ਹੈ। ਅਸੀਂ ਸਿਰਫ ਐਕਟਿੰਗ ਕਰ ਰਹੇ ਹਾਂ। ਹੁਣ ਜੋ ਕਰੋ ਚੰਗੀ ਤਰ੍ਹਾਂ ਕਰੋ। ਫਿਰ ਮੈਂ ਸੋਚਿਆ ਕਦੇ ਅਜਿਹਾ ਮੌਕਾ ਮਿਲੇਗਾ ਨਹੀਂ, ਇਸ ਲਈ ਮੈਂ ਵੀ ਮੌਕੇ 'ਤੇ ਚੌਕਾ ਮਾਰ ਦਿੱਤਾ।'

Tags: ਏ ਦਿਲ ਹੈ ਮੁਸ਼ਕਿਲ ਰਣਬੀਰ ਕਪੂਰ ਐਸ਼ਵਰਿਆ ਰਾਏ Ranbir Kapoor Aishwarya Rai