FacebookTwitterg+Mail

ਸੰਜੇ ਦੱਤ 'ਤੇ ਬਣ ਰਹੀ ਬਾਓਪਿਕ ਦੀ ਸ਼ੂਟਿੰਗ ਖਤਮ, ਦੇਖੋ ਰਣਬੀਰ ਦਾ ਪਹਿਲਾ ਲੁੱਕ

    1/2
21 February, 2017 05:32:35 PM
ਮੁੰਬਈ- ਸੰਜੇ ਦੱਤ 'ਤੇ ਬਣ ਰਹੀ ਬਾਓਪਿਕ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਰਣਬੀਰ ਕਪੂਰ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਦੱਸ ਦਈਏ ਕਿ ਰਣਬੀਰ ਕਪੂਰ ਸੰਜੇ ਦੱਤ 'ਤੇ ਬਣ ਰਹੀ ਫਿਲਮ 'ਚ ਲੀਡ ਅਦਾਕਾਰ ਹਨ। ਜੋ ਫੋਟੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਉਸ 'ਚ ਰਣਬੀਰ ਕਪੂਰ ਇਕਦਮ ਸੰਜੇ ਦੱਤ ਦੀ ਤਰ੍ਹਾਂ ਦਿਖ ਰਹੇ ਹਨ। ਫੋਟੋ 'ਚ ਰਣਬੀਰ ਕਪੂਰ ਦੇ ਵਾਲ ਵਧੇ ਹੋਏ ਹਨ, ਜਿਵੇਂ ਕਦੇ ਸੰਜੇ ਦੱਤ ਰੱਖਦੇ ਸਨ। ਖਾਸ ਕਰਕੇ ਪਹਿਲੀਵਾਰ ਜੇਲ ਜਾਂਦੇ ਸਮੇਂ ਸੰਜੇ ਦੱਤ ਦਿਖ ਰਹੇ ਸਨ, ਠੀਕ ਉਸੇ ਤਰ੍ਹਾਂ।
ਦੱਸ ਦਈਏ ਕਿ ਰਣਬੀਰ ਇਸ ਫਿਲਮ ਲਈ ਸਖਤ ਮਿਹਨਤ ਕਰ ਰਹੇ ਹਨ। ਖਾਣੇ 'ਚ ਰਣਬੀਰ ਨੇ ਮੀਟ 'ਚ ਕਟੌਤੀ ਕਰ ਦਿੱਤੀ ਹੈ। ਹੁਣ ਉਹ ਜ਼ਿਆਦਾਤਰ ਸ਼ਾਕਾਹਾਰੀ ਭੋਜਨ ਹੀ ਖਾ ਰਹੇ ਹਨ। ਇਹ ਫਿਲਮ ਰਾਜਕੁਮਾਰ ਹਿਰਾਨੀ ਬਣਾ ਰਹੇ ਹਨ। ਸੂਤਰਾਂ ਮੁਤਾਬਕ ਰਣਬੀਰ ਸੰਜੇ ਦੱਤ ਦੀਆਂ ਪੁਰਾਣੀਆਂ ਤਸਵੀਰਾਂ ਦੇਖ ਰਹੇ ਹਨ। ਲਗਭਗ 250 ਘੰਟੇ 'ਤੇ ਇਹ ਤਸਵੀਰਾਂ ਦੇਖ ਚੁੱਕੇ ਹਨ ਤਾਂ ਕਿ ਰੋਲ 'ਚ ਕਿਤੇ ਕੋਈ ਕਸਰ ਨਾ ਰਹਿ ਜਾਵੇ। ਫਿਲਮ 'ਚ ਸੰਜੇ ਦੱਤ ਦੀ ਪਤਨੀ ਮਾਨਿਅਤਾ ਦਾ ਰੋਲ ਦੀਆ ਮਿਰਜ਼ਾ ਨਿਭਾਏਗੀ। ਉਥੇ ਉਨ੍ਹਾਂ ਦੀ ਮਾਂ ਭਾਵ ਨਰਗਿਸ ਦੱਤ ਦੇ ਰੋਲ 'ਚ ਮਨੀਸ਼ਾ ਕੋਇਰਾਲਾ ਦਿਖਾਈ ਦੇਵੇਗੀ।

Tags: ranbir kapoor sanjay dutt new look biopicਸੰਜੇ ਦੱਤ ਰਣਬੀਰ ਕਪੂਰ

About The Author

Anuradha Sharma

Anuradha Sharma is News Editor at Jagbani.