FacebookTwitterg+Mail

'ਜੱਗਾ ਜਾਸੂਸ' ਦੀ ਸ਼ੂਟਿੰਗ ਦੌਰਾਨ ਰਣਬੀਰ ਕਪੂਰ ਦੀ ਇਕ ਤਸਵੀਰ ਹੋਈ ਵਾਇਰਲ

ranbir kapoor
28 March, 2017 11:01:17 AM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਕਰਕੇ ਕਾਫੀ ਚਰਚਾ 'ਚ ਹਨ। ਇਹ ਫਿਲਮ ਕਾਮੇਡੀ ਅਤੇ ਜਾਸੂਸੀ ਨਾਲ ਭਰੀ ਫਿਲਮ ਹੈ। ਇਸ ਫਿਲਮ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਤਸਵੀਰ 'ਚ ਰਣਬੀਰ ਇਕ ਸਕੂਲ ਵਿਦਿਆਰਥੀ ਰੂਪ 'ਚ ਦਿਖਾਈ ਦੇ ਰਹੇ ਹਨ। ਇਸ ਤਸਵੀਰ 'ਚ ਰਣਬੀਰ ਕਪੂਰ ਸਕਾਉਟ ਬੁਆਏ ਦੀ ਵਰਦੀ 'ਚ ਦਿਖਾਈ ਦੇ ਰਹੇ ਹਨ। ਜੱਗਾ ਜਾਸੂਸ 'ਚ ਰਣਬੀਰ ਕਪੂਰ ਇਕ ਜਾਸੂਸ ਦੇ ਕਿਰਦਾਰ 'ਚ ਦਿਖਾਈ ਦੇ ਰਹੇ ਹਨ, ਜੋ ਆਪਣੇ ਮਾਤਾ ਪਿਤਾ ਦੀ ਤਲਾਸ਼ ਕਰ ਰਹੇ ਹੋਣਗੇ। ਇਸ ਫਿਲਮ 'ਚ ਰਣਬੀਰ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨਾਲ ਨਜ਼ਰ ਆਉਣਗੇ।

ਜ਼ਿਕਰਯੋਗ ਹੈ ਕਿ ਫਿਲਮ 'ਜੱਗਾ ਜਾਸੂਸ' ਦੀ ਰਿਲੀਜ਼ ਡੇਟ ਨੂੰ ਕਈ ਵਾਰੀ ਅੱਗੇ ਵਧਾਇਆ ਗਿਆ ਹੈ। ਹਾਲ ਹੀ 'ਚ ਰਣਬੀਰ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ 'ਤੇ ਆਧਾਰਿਤ ਫਿਲਮ ਦੀ ਸ਼ੂਟਿੰਗ 'ਚ ਵਿਅਸਥ ਹਨ। ਇਸ ਫਿਲਮ 'ਚ ਰਣਬੀਰ ਕਈ ਵੱਖ-ਵੱਖ ਲੁਕਸ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਰਣਬੀਰ ਦੇ ਨਾਲ ਬਾਲੀਵੁੱਡ ਅਭਿਨੇਤਰੀ ਦਿਆ ਮਿਰਜ਼ਾ, ਮਨੀਸ਼ਾ ਕੋਰਾਈਲਾ, ਸੋਨਮ ਕਪੂਰ, ਅਨੁਸ਼ਕਾ ਸ਼ਰਮਾ ਅਤੇ ਬਾਲੀਵੁੱਡ ਅਭਿਨੇਤਾ ਪਰੇਸ਼ ਰਾਵਲ ਨਜ਼ਰ ਆਉਣਗੇ।


Tags: Jagga Jasoos Ranbir Kapoor Sanjay Dutt biopic ਜੱਗਾ ਜਾਸੂਸ ਰਣਬੀਰ ਕਪੂਰ