FacebookTwitterg+Mail

ਇਸ ਅਭਿਨੇਤਾ ਨੇ ਠੁਕਰਾਇਆ 9 ਕਰੋੜ ਦਾ ਆਫਰ, ਜਾਣੋ ਵਜ੍ਹਾ

    1/4
27 April, 2017 12:02:21 PM
ਮੁੰਬਈ— ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਹਾਲ ਹੀ 'ਚ ਇਕ ਟੀ. ਵੀ. ਵਿਗਿਆਪਨ ਕਰਨ ਲਈ ਮਨਾ ਕਰ ਦਿੱਤਾ ਹੈ। ਦੱਸਣਾ ਚਾਹੁੰਦੇ ਹਾਂ ਕਿ ਜਦੋਂ ਤੋਂ ਬਾਲੀਵੁੱਡ ਅਦਾਕਾਰ ਅਭੈ ਦਿਓਲ ਨੇ ਸੋਸ਼ਲ ਮੀਡੀਆ 'ਤੇ ਫੇਅਰਨੈਸ ਕ੍ਰੀਮ ਕਰਨ ਵਾਲੇ ਸਿਤਾਰਿਆਂ 'ਤੇ ਨਰਾਜ਼ਗੀ ਪ੍ਰਗਟ ਕੀਤੀ ਹੈ, ਉਸ ਸਮੇਂ ਤੋਂ ਬਾਲੀਵੁੱਡ ਸਿਤਾਰੇ ਅਜਿਹੇ ਪ੍ਰੋਡਕਟ ਨੂੰ ਐਂਡੋਰਸ ਕਰਨ ਤੋਂ ਪਹਿਲਾ ਦੱਸ ਵਾਰ ਸੋਚ ਰਹੇ ਹਨ।
ਸੂਤਰਾਂ ਮੁਤਾਬਕ, ਜਿਵੇਂ ਕਿ ਹਾਲ ਹੀ 'ਚ ਇਕ ਫੇਅਰਨੈਸ ਕ੍ਰੀਮ ਦੇ ਬ੍ਰਾਂਡ ਨੇ ਰਣਬੀਰ ਕਪੂਰ ਨੂੰ ਅਪ੍ਰੋਚ ਕਰਨ ਬਾਰੇ ਸੋਚਿਆ। ਇਹ ਹੀ ਨਹੀਂ ਇਸ ਆਫਰ ਲਈ ਰਣਬੀਰ ਕਪੂਰ ਨੂੰ 9 ਕਰੋੜ ਰੁਪਏ ਮਿਲ ਰਹੇ ਸਨ, ਪਰ ਉਨ੍ਹਾਂ ਨੇ ਇਸ ਆਫਰ ਨੂੰ ਠੁਕਰਾ ਦਿੱਤਾ।
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਸ਼ਾਹਰੁਖ ਖ਼ਾਨ, ਐਸ਼ਵਰਿਆ ਰਾਏ ਬੱਚਨ, ਸੋਨਮ ਕਪੂਰ, ਸ਼ਾਹਿਦ ਕਪੂਰ ਅਤੇ ਜਾਨ ਅਬਰਾਹਮ ਅਜਿਹੇ ਫੇਅਰਨੈਸ ਉਤਪਾਦਾਂ ਨੂੰ ਪ੍ਰਮੋਟ ਕਰ ਚੁੱਕੇ ਹਨ।

Tags: Ranbir Kapoorfairness productsਰਣਬੀਰ ਕਪੂਰਵਿਗਿਆਪਨਫੇਅਰਨੈਸ ਉਤਪਾਦ