FacebookTwitterg+Mail

ਸੰਜੇ ਦੱਤ ਦੀ ਤਰ੍ਹਾਂ ਨਜ਼ਰ ਆਇਆ ਰਣਬੀਰ ਕਪੂਰ (ਦੇਖੋ ਤਸਵੀਰਾਂ)

    1/5
29 May, 2017 10:44:59 AM
ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ ਲਈ ਹਾਲ ਹੀ 'ਚ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ। ਇਸ 'ਚ ਰਣਬੀਰ ਦਾ ਲੁਕ ਹੂ-ਬ-ਹੂ ਸੰਜੇ ਦੱਤ ਦੀ ਫਿਲਮ 'ਰਾੱਕੀ' ਨਾਲ ਮੈਚ ਹੋ ਰਿਹਾ ਹੈ। ਰਣਬੀਰ ਨੇ ਨਾ ਕੇਵਲ ਸੰਜੇ ਦੱਤ ਦੀ ਤਰ੍ਹਾਂ ਵਾਲ ਕੀਤੇ ਹਨ ਬਲਕਿ ਉਨ੍ਹਾ ਨੇ ਕਲੀਨ ਸ਼ੇਵ ਤੇ ਠੀਕ ਸੰਜੇ ਦੱਤ ਵਰਗਾ ਲੁੱਕ ਮੈਚ ਕੀਤਾ ਹੈ। ਇਨ੍ਹਾਂ ਨਵੀਂਆਂ ਤਸਵੀਰਾਂ 'ਚ ਰਣਬੀਰ ਦੀ ਪਰਸਨੈਲਿਟੀ ਵੀ ਸੰਜੇ ਦੱਤ ਨਾਲ ਕਾਫੀ ਮਿਲਦੀ ਦਿਖਾਈ ਦੇ ਰਹੀ ਹੈ। ਰਣਬੀਰ ਕਪੂਰ ਦੀ ਇਹ ਸੰਜੇ ਲੁੱਕ ਵਾਲੀਆਂ ਤਸਵੀਰਾਂ ਫੁਟਬਾਲ ਇਵੈਂਟ ਦੌਰਾਨ ਸਾਹਮਣੇ ਆਈਆਂ, ਜਿੱਥੇ ਰਣਬੀਰ ਆਪਣੇ ਦੋਸਤ ਆਦਿਤਿਆ ਰਾਏ ਕਪੂਰ, ਅਰਜੁਨ ਕਪੂਰ ਅਤੇ ਸਿਧਾਰਥ ਮਲਹੋਤਰਾ ਦੇ ਨਾਲ ਪਹੁੰਚੇ। ਇਵੈਂਟ 'ਚ ਰਣਬੀਰ ਨੇ ਬਲੈਕ ਟੀ-ਸ਼ਰਟ, ਬਲਿਊ ਜੀਨਸ ਅਤੇ ਲਾਈਟ ਹਾਈ ਬੂਟਸ ਵਿੱਚ ਦਿਖਾਈ ਦਿੱਤੇ।ਇਸ ਲੁਕ ਵਿੱਚ ਰਣਬੀਰ ਦੀ ਪਰਸਨੈਲੀਟੀ ਵੀ ਇਕ ਦਮ ਸੰਜੈ ਵਰਗੀ ਲੱਗ ਰਹੀ ਹੈ।ਦੱਸ ਦਈਏ ਕਿ ਰਣਬੀਰ ਨੇ ਫਿਲਮ ਦੇ ਲਈ ਲੁੱਕ ਤੋਂ ਲੈ ਕੇ ਚਾਲ-ਢਾਲ ਤੱਕ ਸੰਜੇ ਦੱਤ ਦੀ ਤਰ੍ਹਾਂ ਕਾਪੀ ਕਰ ਲਈ ਹੈ।
ਦੱਸਣਯੋਗ ਹੈ ਕਿ ਰਣਬੀਰ ਨੇ ਇਸ ਫਿਲਮ ਦੇ ਲਈ ਆਪਣਾ ਵਜ਼ਨ 13 ਕਿਲੋ ਤੋਂ ਵੀ ਵੱਧ ਵਧਾਇਆ ਹੈ ਤਾਂ ਕਿ ਉਹ ਸੰਜੇ ਦੱਤ ਦੀ ਤਰ੍ਹਾਂ ਲੱਗ ਸਕਣ। ਸੰਜੇ ਦੱਤ ਦੇ ਰੰਗ 'ਚ ਰੰਗਣ ਲਈ ਰਣਬੀਰ ਨੇ ਕਾਫੀ ਮਿਹਨਤ ਕੀਤੀ ਹੈ ਨਾਲ ਹੀ ਉਹ ਸੰਜੇ ਦੱਤ ਦੀਤ ਤਰ੍ਹਾਂ ਬਾਡੀ ਬਣਾਉਣ ਲਈ ਰਾਣਾ ਦੱਗੂਬਤੀ ਦੇ ਫਿਟਨੈਸ ਟ੍ਰੇਲਰ ਕੁਨਾਲ ਗਿਰ ਤੋਂ ਟ੍ਰੇਨਿੰਗ ਲੈ ਰਹੇ ਹਨ ਅਤੇ ਉਹ ਸੰਜੇ ਦੱਤ ਦੀ ਓਲਡ ਫੁਟੇਜ਼ ਵੀ ਦੇਖ ਰਹੇ ਹਨ। ਉਨ੍ਹਾਂ ਨੇ ਇਹ ਫੁਟੇਜ਼ ਕਰੀਬ 250 ਘੰਟੇ ਦੇਖੀ ਤਾਂ ਕਿ ਉਨ੍ਹਾਂ ਦੇ ਰੋਲ 'ਚ ਕਿਤੇ ਕਮੀ ਨਾ ਰਹਿ ਜਾਵੇ। ਰਣਬੀਰ ਨੇ ਆਪਣੇ ਖਾਣੇ 'ਚ ਮੀਟ ਘਟਾ ਦਿੱਤਾ ਹੈ ਅਤੇ ਹੁਣ ਉਹ ਜ਼ਿਆਦਤਰ ਵੈੱਜ ਲੈ ਰਹੇ ਹਨ। ਇਸ ਤੋਂ ਇਲਾਵਾ ਉਹ ਘਰ ਦਾ ਬਣਿਆ ਮੀਟ ਅਤੇ ਡ੍ਰਿੰਕ ਉਨ੍ਹਾਂ ਦੇ ਖਾਣੇ 'ਚ ਸ਼ਾਮਿਲ ਹੋ ਜਾਂਦਾ ਹੈ। ਖਾਸਕਰ ਜੇ ਉਹ ਦਾਦੀ ਕ੍ਰਿਸ਼ਨਾ ਰਾਜ ਦੇ ਹੱਥ ਦਾ ਬਣਿਆ ਹੋਇਆ ਹੋਵੇ ਤਾਂ। ਸੰਜੇ ਦੱਤ ਦੀ ਲਾਈਫ ਬੇਸਡ ਫਿਲਮ ਡਾਇਰੈਕਟਰ ਰਾਜਕੁਮਾਰ ਹਿਰਾਨੀ ਬਣਾ ਰਹੇ ਹਨ। ਫਿਲਮ ਦੇ ਪ੍ਰੋਡਿਊਸਰ ਵਿਧੂ ਵਿਨੋਦ ਚੋਪੜਾ ਹਨ ਅਤੇ ਫਿਲਹਾਲ ਫਿਲਮ ਅਨਟਾਈਟਲਡ ਹੈ।

Tags: Ranbir KapoorSanjay DuttRockyFootball EventAditya Roy KapurArjun KapoorSidharth Malhotraਸੰਜੇ ਦੱਤਰਣਬੀਰ ਕਪੂਰ