FacebookTwitterg+Mail

ਰਣਬੀਰ ਕੈਟਰੀਨਾ ਦੇ ਸੋਸ਼ਲ ਅਕਾਊਂਟ ਦੀ ਕੁਝ ਇਸ ਤਰ੍ਹਾਂ ਕਰਦਾ ਹੈ ਜਾਸੂਸੀ

ranbir kapoor
24 June, 2017 08:19:31 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਤੇ ਅਭਿਨੇਤਾ ਰਣਬੀਰ ਕਪੂਰ ਬ੍ਰੇਕਅਪ ਤੋਂ ਬਾਅਦ ਪਹਿਲੀ ਵਾਰ 'ਜੱਗਾ ਜਾਸੂਸ' 'ਚ ਇਕੱਠੇ ਨਜ਼ਰ ਆਉਣਗੇ। ਕੈਟਰੀਨਾ ਨੇ ਬੀਤੇ ਦਿਨੀਂ ਇਸ ਸਾਲ ਹੀ ਇੰਸਟਾਗ੍ਰਾਮ ਅਤੇ ਫੇਸਬੁੱਕ ਦੁਬਾਰਾ ਤੋਂ ਜਵਾਇਨ ਕੀਤਾ ਹੈ। ਉੱਥੇ ਹੀ ਰਣਬੀਰ ਹੁਣ ਤਕ ਕਿਸੇ ਵੀ ਸੋਸ਼ਲ ਮੀਡੀਆ 'ਤੇ ਨਹੀਂ ਹਨ। ਫਿਰ ਵੀ ਰਣਬੀਰ ਕੈਟਰੀਨਾ ਦੇ ਸੋਸ਼ਲ ਅਕਾਊਂਟ 'ਤੇ ਨਜ਼ਰ ਰੱਖਦੇ ਹਨ। 
ਸੂਤਰਾਂ ਮੁਤਾਬਕ ਰਣਬੀਰ ਨੇ ਸੋਸ਼ਲ ਮੀਡੀਆ 'ਤੇ ਕਈ ਫੇਕ ਅਕਾਊਂਟ ਬਣਾਏ ਹੋਏ ਹਨ। ਇਸ 'ਤੇ ਰਣਬੀਰ ਦਾ ਕਹਿਣਾ ਹੈ ਕਿ ਹਾਂ ਮੈਂ ਫੋਟੋਸ਼ੇਅਰਿੰਗ ਸਾਈਟ 'ਤੇ ਐਕਟਿਵ ਹਾਂ। ਮੈਂ ਇਕ ਅਭਿਨੇਤਾ ਹਾਂ, ਮੈਂ ਇਕ ਸਟਾਕਰ ਹਾਂ ਜੋ ਇੰਡਸਟ੍ਰੀ 'ਚ ਹੋਣ ਵਾਲੀ ਹਰ ਚੀਜਾਂ ਬਾਰੇ ਜਾਣਕਾਰੀ ਰੱਖਦਾ ਹਾਂ। ਕੈਟਰੀਨਾ ਦਾ ਤੀਜਾ ਫਾਲੋਅਰ ਸੀ ਜਦੋਂ ਉਨ੍ਹਾਂ ਇੰਸਟਾਗ੍ਰਾਮ 'ਤੇ ਅਕਾਊਂਟ ਬਣਾਇਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿਹੜੀਆਂ ਤਸਵੀਰਾਂ ਪੋਸਟ ਕਰਨੀਆਂ ਚਾਹੀਦੀਆਂ ਹਨ। ਹਾਲਾਕਿ ਉਨ੍ਹਾਂ ਮੈਨੂੰ ਕ੍ਰੇਡਿਟ ਦੇਣ ਤੋਂ ਇੰਨਕਾਰ ਕਰ ਦਿੱਤਾ। ਉਨ੍ਹਾਂ ਦੀ ਹਰ ਪੋਸਟ ਦੇ ਬਾਅਦ ਮੈਂ ਉਨ੍ਹਾਂ ਨੂੰ ਕਾਲ ਕਰਕੇ ਉਸ ਤਸਵੀਰ ਨੂੰ ਸ਼ੇਅਰ ਕੀਤੇ ਜਾਣ ਦਾ ਕਾਰਨ ਪੁਛਿਆ ਕਿ ਮੈਂ ਕਦੇ ਅਧਿਕਾਰਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਆਇਆ ਹਾਂ''। ਇਸ ਤੋਂ ਇਲਾਵਾ ਰਣਬੀਰ ਅਤੇ ਕੈਟਰੀਨਾ ਦੀ ਫਿਲਮ 'ਜੱਗਾ ਜਾਸੂਸ' 14 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 


Tags: Ranbir Kapoor Katrina Kaif Jagga Jasoos fake account Hindi Film ਕੈਟਰੀਨਾ ਕੈਫ ਰਣਬੀਰ ਕਪੂਰ