FacebookTwitterg+Mail

ਗੁੱਸੇ 'ਚ ਆਈ ਕੈਟਰੀਨਾ ਨੇ ਆਪਣੇ ਸਾਬਕਾ ਪ੍ਰੇਮੀ ਰਣਬੀਰ ਨੂੰ ਮਾਰਿਆ ਥੱਪੜ ! (ਵੀਡੀਓ)

ranbir kapoor
30 June, 2017 12:40:11 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ ਦਾ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਤਕਰੀਬਨ 3 ਮਿੰਟ ਦੇ ਇਸ ਟਰੇਲਰ 'ਚ ਰਣਬੀਰ ਕਪੂਰ ਨੇ ਜੱਗਾ ਜਾਸੂਸ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਪਿਤਾ ਦੀ ਖੋਜ 'ਚ ਨਿਕਲਦਾ ਹੈ। ਐਡਵੇਂਚਰ ਅਤੇ ਮਨੋਰੰਜਨ ਨਾਲ ਭਰਪੂਰ ਇਸ ਫਿਲਮ 'ਚ ਰਣਬੀਰ ਅਤੇ ਕੈਟਰੀਨਾ ਖਤਰਨਾਕ ਕਰਤੱਵ ਦਿਖਾ ਰਹੇ ਹਨ। ਟਰੇਲਰ ਦੇ ਇਕ ਸੀਨ 'ਚ ਨਰਾਜ਼ ਕੈਟਰੀਨਾ ਆਪਣੇ ਸਾਬਕਾ ਪ੍ਰੇਮੀ ਯਾਨਿ ਰਣਬੀਰ ਕਪੂਰ ਨੂੰ ਥੱਪੜ ਮਾਰਦੀ ਦਿਖਾਈ ਦਿੰਦੀ ਹੈ।


ਜ਼ਿਕਰਯੋਗ ਹੈ ਕਿ ਫਿਲਮ 'ਜੱਗਾ ਜਾਸੂਸ' ਸਿਨੇਮਾਘਰਾਂ 'ਚ 14 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਅਨੁਰਾਗ ਬਾਸੂ ਨੇ ਕੀਤਾ ਹੈ। ਪਿਛਲੇ ਤਿੰਨ ਸਾਲਾਂ ਤੋਂ ਰਿਲੀਜ਼ ਨੂੰ ਲੈ ਕੇ ਇਹ ਫਿਲਮ ਕਾਫੀ ਚਰਚਾ 'ਚ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਰਿਲੀਜ਼ ਹੋਏ ਇਸ ਫਿਲਮ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Ranbir Kapoor Katrina Kaif Jagga Jasoos  Trailer Hindi Film  ਰਣਬੀਰ ਕਪੂਰ ਕੈਟਰੀਨਾ ਕੈਫ