FacebookTwitterg+Mail

Pics : ਰਣਬੀਰ ਨੇ ਪੂਰੇ ਪਰਿਵਾਰ ਨਾਲ ਮਿਲ ਕੇ ਸੈਲੀਬ੍ਰੇਟ ਕੀਤਾ ਮਾਂ ਨੀਤੂ ਦਾ ਬਰਥਡੇ

ranbir kapoor
08 July, 2017 01:21:44 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਨੀਤੂ ਕਪੂਰ ਦਾ ਕੱਲ ਜਨਮਦਿਨ ਸੀ ਅਤੇ ਇਸ ਮੌਕੇ ਉਨ੍ਹਾਂ ਦੇ ਬੇਟੇ ਰਣਬੀਰ ਕਪੂਰ ਨੇ ਡਿਨਰ ਆਯੋਜਨ ਕੀਤਾ ਹੋਇਆ ਸੀ ਜਿਸ ਵਿੱਚ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੀ। ਨੀਤੂ ਨੇ ਕਲ ਆਪਣਾ 58ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਮੌਕੇ ਸਭ ਨੇ ਮਿਲ ਕੇ ਨੀਤੂ ਨਾਲ ਕੇਕ ਕੱਟਦੇ ਦਿਖਾਈ ਦੇ ਰਹੇ ਹਨ।

Punjabi Bollywood Tadka

ਇਸ ਪਾਰਟੀ ਦੌਰਾਨ ਨੀਤੂ ਆਪਣੇ ਪਤੀ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਨਾਲ ਪੋਜ ਦਿੰਦੀ ਨਜ਼ਰ ਆਈ ਸੀ। ਨੀਤੂ ਕਪੂਰ ਦੇ ਗਲੇ ਵਿੱਚ ਨੇਕਲੇਸ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਰਿਹਾ ਸੀ। 

Punjabi Bollywood Tadka

ਇਸ ਸੈਲੀਬ੍ਰੇਸ਼ਨ ਪਾਰਟੀ ਵਿੱਚ ਨੀਤੂ ਕਪੂਰ ਦੀ ਬੇਟੀ ਰਿਧਿਮਾ ਆਪਣੀ ਬੇਟੀ ਸਮਾਰਾ ਨਾਲ ਪਹੁੰਚੀ ਹੋਈ ਸੀ।

Punjabi Bollywood Tadka

ਇਸ ਤੋਂ ਇਲਾਵਾ ਰਣਬੀਰ ਇਨ੍ਹੀਂ ਦਿਨੀ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਦੀ ਪ੍ਰਮੋਸ਼ਨ ਵਿੱਚ ਵਿਅਸਥ ਹਨ। ਇਸ ਫਿਲਮ ਵਿੱਚ ਰਣਬੀਰ ਨਾਲ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਇਹ ਫਿਲਮ ਸਿਨੇਮਾਘਰਾਂ ਵਿੱਚ 14 ਜੁਲਾਈ ਨੂੰ ਰਿਲੀਜ਼ ਹੋਵੇਗੀ।

Punjabi Bollywood Tadka


Tags: Ranbir Kapoor Birthday Party Neetu Singh Rishi Kapoor ਨੀਤੂ ਕਪੂਰ ਰਣਬੀਰ ਕਪੂਰ